ਟੀ20 ਵਿਸ਼ਵ ਕੱਪ 2022- ਬੰਗਲਾਦੇਸ਼ ਬਨਾਮ ਜ਼ਿੰਬਾਬਵੇ
ਬੰਗਲਾਦੇਸ਼ ਨੇ ਟਾੱਸ ਜਿੱਤ ਕੇ ਲਿਆ ਇਹ ਫੈਸਲਾ
ਚੰਡੀਗੜ੍ਹ, 30ਅਕਤੂਬਰ(ਵਿਸ਼ਵ ਵਾਰਤਾ):ਟੀ-20 ਵਿਸ਼ਵ ਕੱਪ ‘ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਜ਼ਿੰਬਾਬਵੇ ਨਾਲ ਹੋ ਰਿਹਾ ਹੈ। ਬੰਗਲਾਦੇਸ਼ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਇਸ ਮੈਚ ‘ਚ ਕ੍ਰੇਗ ਐਰਵਿਨ ਦੀ ਕਪਤਾਨੀ ਵਾਲੀ ਜ਼ਿੰਬਾਬਵੇ ਟੀਮ ਬੁਲੰਦ ਹੌਸਲੇ ਨਾਲ ਉਤਰੇਗੀ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਪਿਛਲੇ ਮੈਚ ‘ਚ ਪਾਕਿਸਤਾਨ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਹੈ।ਦੂਜੇ ਪਾਸੇ ਸ਼ਾਕਿਬ ਅਲ ਹਸਨ ਦੀ ਕਪਤਾਨੀ ਹੇਠ ਬੰਗਲਾਦੇਸ਼ ਇਸ ਮੈਚ ਨੂੰ ਕਿਸੇ ਵੀ ਕੀਮਤ ‘ਤੇ ਜਿੱਤਣਾ ਚਾਹੇਗਾ। ਜੇਕਰ ਉਹ ਅੱਜ ਹਾਰ ਜਾਂਦੇ ਹਨ ਤਾਂ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਰਾਹ ਬਹੁਤ ਮੁਸ਼ਕਲ ਹੋ ਜਾਵੇਗਾ।
ਇਹ ਮੈਚ ਬ੍ਰਿਸਬੇਨ ਦੇ ਗਾਬਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।