ਟੀ-20 ਵਿਸ਼ਵ ਕੱਪ – ਭਾਰਤ ਬਨਾਮ ਪਾਕਿਸਤਾਨ
ਮੀਂਹ ਕਾਰਨ ਫਿਰ ਰੁਕਿਆ ਮੈਚ
ਚੰਡੀਗੜ੍ਹ,9ਜੂਨ(ਵਿਸ਼ਵ ਵਾਰਤਾ)- ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨਿਊਯਾਰਕ ਦੇ ਨਾਸਾਓ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ 50 ਮਿੰਟ ਦੇਰੀ ਨਾਲ ਸ਼ੁਰੂ ਹੋਇਆ ਅਤੇ ਇੱਕ ਓਵਰ ਤੋਂ ਬਾਅਦ ਫਿਰ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਹੈ। ਹੁਣ ਤੱਕ ਦੇ ਖੇਡ ਵਿੱਚ ਰੋਹਿਤ ਨੇ ਸ਼ਾਹੀਨ ਸ਼ਾਹ ਅਫਰੀਦੀ ਦੀ ਤੀਜੀ ਗੇਂਦ ‘ਤੇ ਛੱਕਾ ਲਗਾਇਆ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 1 ਓਵਰ ਵਿੱਚ 8 ਦੌੜਾਂ ਬਣਾ ਲਈਆਂ ਹਨ। ਰੋਹਿਤ ਅਤੇ ਵਿਰਾਟ ਕ੍ਰੀਜ਼ ‘ਤੇ ਮੌਜੂਦ ਹਨ। ਪਹਿਲੇ ਓਵਰ ਤੋਂ ਬਾਅਦ ਫਿਰ ਮੀਂਹ ਪਿਆ ਅਤੇ ਮੈਚ ਰੋਕ ਦਿੱਤਾ ਗਿਆ।