ਟੀ-20 ਵਿਸ਼ਵ ਕੱਪ – ਭਾਰਤ ਨੇ ਆਪਣੇ ਪਹਿਲੇ ਸੁਪਰ-8 ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ
ਚੰਡੀਗੜ੍ਹ, 21ਜੂਨ(ਵਿਸ਼ਵ ਵਾਰਤਾ)- ਭਾਰਤ ਨੇ ਆਪਣੇ ਪਹਿਲੇ ਸੁਪਰ-8 ਮੈਚ ਵਿੱਚ ਅਫਗਾਨਿਸਤਾਨ ਨੂੰ 47 ਦੌੜਾਂ ਨਾਲ ਹਰਾਇਆ। ਬ੍ਰਿਜਟਾਊਨ ਦੇ ਕੇਨਸਿੰਗਟਨ ਓਵਲ ਸਟੇਡੀਅਮ ‘ਚ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸੂਰਿਆਕੁਮਾਰ ਯਾਦਵ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਇੰਡੀਆ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 181 ਦੌੜਾਂ ਬਣਾਈਆਂ ਅਤੇ ਅਫਗਾਨਿਸਤਾਨ ਦੀ ਟੀਮ ਨੂੰ 182 ਦੌੜਾਂ ਦਾ ਟੀਚਾ ਦਿੱਤਾ।ਦੌੜਾਂ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ 20 ਓਵਰਾਂ ‘ਚ 134 ਦੌੜਾਂ ‘ਤੇ ਆਲ ਆਊਟ ਹੋ ਗਈ। ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਨੇ 3-3 ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ 2 ਵਿਕਟਾਂ ਮਿਲੀਆਂ। ਅਕਸ਼ਰ-ਜਡੇਜਾ ਨੂੰ ਵੀ ਇਕ-ਇਕ ਵਿਕਟ ਮਿਲੀ।