ਟੀ-20 ਵਿਸ਼ਵ ਕੱਪ ਵਿੱਚ ਅੱਜ ਇੰਗਲੈਂਡ ਤੇ ਸ਼੍ਰੀਲੰਕਾ ਆਹਮੋ-ਸਾਹਮਣੇ
ਇੰਗਲੈਂਡ ਲਈ ਕਰੋ ਜਾਂ ਮਰੋ ਵਾਲਾ ਮੈਚ, ਹਾਰੇ ਤਾਂ ਟੂਰਨਾਮੈਂਟ ‘ਚੋਂ ਬਾਹਰ
ਚੰਡੀਗੜ੍ਹ 5 ਨਵੰਬਰ(ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ ‘ਚ ਅੱਜ ਇੰਗਲੈਂਡ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੈ। ਇੰਗਲੈਂਡ ਨੂੰ ਗਰੁੱਪ 1 ਦੇ ਆਖਰੀ ਮੈਚ ‘ਚ ਸ਼੍ਰੀਲੰਕਾ ਖਿਲਾਫ ਜਿੱਤ ਹਾਸਲ ਕਰਨੀ ਹੋਵੇਗੀ। ਜੇਕਰ ਉਹ ਨਹੀਂ ਜਿੱਤਦੀ ਤਾਂ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਸਕਦੀ ਹੈ। ਜੇਕਰ ਦੇਖਿਆ ਜਾਵੇ ਤਾਂ ਸ਼੍ਰੀਲੰਕਾ ਨੂੰ ਇਸ ਮੈਚ ਤੋਂ ਕੋਈ ਫਰਕ ਨਹੀਂ ਪਵੇਗਾ। ਕਿਉਂਕਿ ਟੀਮ ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਸ਼੍ਰੀਲੰਕਾ ਨੇ 4 ਮੈਚਾਂ ‘ਚੋਂ 2 ਜਿੱਤੇ ਹਨ ਅਤੇ 2 ਹਾਰੇ ਹਨ। ਜੇਕਰ ਟੀਮ ਜਿੱਤ ਵੀ ਜਾਂਦੀ ਹੈ ਤਾਂ ਉਸ ਦੇ ਸਿਰਫ 6 ਅੰਕ ਹੋਣਗੇ ਜੋ ਸੈਮੀਫਾਈਨਲ ‘ਚ ਪ੍ਰਵੇਸ਼ ਕਰਨ ਲਈ ਕਾਫੀ ਨਹੀਂ ਹਨ। ਦੂਜੇ ਪਾਸੇ ਇੰਗਲੈਂਡ ਨੂੰ ਆਇਰਲੈਂਡ ਤੋਂ 1 ਮੈਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ ਵੀ 7 ਅੰਕ ਹੋ ਜਾਣਗੇ, ਫਿਰ ਉੱਚ ਨੈੱਟ ਰਨ ਰੇਟ ਕਾਰਨ ਆਸਟ੍ਰੇਲੀਆ ਦੀ ਬਜਾਏ ਇੰਗਲੈਂਡ ਦੂਜੇ ਨੰਬਰ ‘ਤੇ ਆ ਜਾਵੇਗਾ।