ਟੀ-20 ਵਿਸ਼ਵ ਕੱਪ – ਭਾਰਤ ਬਨਾਮ ਬੰਗਲਾਦੇਸ਼ ਸੁਪਰ 8 ਮੈਚ
ਬੰਗਲਾਦੇਸ਼ੀ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ
ਕੋਹਲੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਵੀ ਪਰਤੇ ਪੈਵੇਲੀਅਨ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 22ਜੂਨ(ਵਿਸ਼ਵ ਵਾਰਤਾ)- ਭਾਰਤੀ ਟੀਮ ਟੀ-20 ਵਿਸ਼ਵ ਕੱਪ ਵਿੱਚ ਆਪਣਾ ਦੂਜਾ ਸੁਪਰ 8 ਮੈਚ ਐਂਟੀਗੁਆ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡ ਰਹੀ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਟੀਮ ਇੰਡੀਆ ਦੇ ਤਿੰਨ ਚੋਟੀ ਦੇ ਖਿਡਾਰੀਆਂ ਨੂੰ ਜਲਦੀ ਹੀ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ ਹੈ। ਰੋਹਿਤ-ਕੋਹਲੀ ਅਤੇ ਸੂਰਿਆਕੁਮਾਰ ਯਾਦਵ ਤਿੰਨੋਂ ਦੀ ਆਊਟ ਹੋ ਗਏ ਹਨ। ਤਨਜ਼ੀਮ ਹਸਨ ਸਾਕਿਬ ਨੇ ਕੋਹਲੀ ਅਤੇ ਸੂਰਿਆ ਨੂੰ ਪੈਵੇਲੀਅਨ ਭੇਜਿਆ। ਕਪਤਾਨ ਰੋਹਿਤ ਸ਼ਰਮਾ (23 ਦੌੜਾਂ) ਸ਼ਾਕਿਬ ਦੀ ਗੇਂਦ ‘ਤੇ ਜਾਕਰ ਅਲੀ ਦੇ ਹੱਥੋਂ ਕੈਚ ਹੋ ਗਏ। ਟੀਮ ਇੰਡੀਆ ਦਾ ਸਕੋਰ 10 ਓਵਰਾਂ ਵਿੱਚ 83/3 ਹੈ। ਪੰਤ-ਦੁਬੇ ਕ੍ਰੀਜ਼ ‘ਤੇ ਹਨ।