ਟੀ-20 ਵਿਸ਼ਵ ਕੱਪ ਪਾਕਿਸਤਾਨ ਬਨਾਮ ਦੱਖਣੀ ਅਫਰੀਕਾ
ਚੰਡੀਗੜ੍ਹ 3 ਨਵੰਬਰ(ਵਿਸ਼ਵ ਵਾਰਤਾ)- ਟੀ-20 ਵਿਸ਼ਵ ਕੱਪ ਦੇ 36ਵੇਂ ਮੈਚ ‘ਚ ਅੱਜ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੈਚ ਸਿਡਨੀ ‘ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਨੇ ਅਫਰੀਕਾ ਨੂੰ 186 ਦੌੜਾਂ ਦਾ ਟੀਚਾ ਦਿੱਤਾ ਹੈ। ਉਨ੍ਹਾਂ ਨੂੰ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਅੱਜ ਦਾ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਵਿੱਚ ਪੰਜ ਅੰਕ ਹਾਸਲ ਕੀਤੇ ਹਨ। ਜੇਕਰ ਉਹ ਅੱਜ ਜਿੱਤਦਾ ਹੈ ਤਾਂ ਸੈਮੀਫਾਈਨਲ ‘ਚ ਪਹੁੰਚ ਜਾਵੇਗਾ।