ਟਿਕਰੀ ਬਾਰਡਰ ਤੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਸੁਸਾਈਡ ਨੋਟ ਵਿੱਚ ਅੰਦੋਲਨਕਾਰੀ ਕਿਸਾਨਾਂ ਦੇ ਨਾਮ ਲਿਖਿਆ ਸੰਦੇਸ਼
ਨਵੀਂ ਦਿੱਲੀ, 8 ਫਰਵਰੀ(ਵਿਸ਼ਵ ਵਾਰਤਾ)- ਇਤਿਹਾਸਕ ਕਿਸਾਨ ਅੰਦੋਲਨ ਦਾ ਅੱਜ ਦਿੱਲੀ ਦੇ ਬਾਰਡਰਾਂ ਨੇ 75 ਵਾਂ ਦਿਨ ਹੈ ਅਤੇ ਕਿਸਾਨ ਅੰਦੋਲਨ ਦੇ ਵਿਚਕਾਰ ਇਕ ਹੋਰ ਕਿਸਾਨ ਨੇ ਆਤਮਹੱਤਿਆ ਕਰਕੇ ਆਪਣੀ ਜਾਨ ਦੇ ਦਿੱਤੀ ਹੈ। ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹਰਿਆਣਾ ਦੇ ਕਰਮਵੀਰ ਸਿੰਗਵਾਲ ਨੇ ਅੱਜ ਸਵੇਰੇ ਦਰਖਤ ਤੇ ਰੱਸੀ ਦੇ ਸਹਾਰੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਰਮਵੀਰ ਸਿੰਗਵਾਲ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਉਹਨਾਂ ਨੇ ਅੰਦੋਲਨਕਾਰੀ ਕਿਸਾਨਾਂ ਦੇ ਨਾਮ ਸੰਦੇਸ਼ ਲਿਖਿਆ ਹੈ। ਸਿੰਗਵਾਲ ਨੇ ਇਸ ਵਿੱਚ ਕਿਹਾ ਹੈ ਕਿ ਕਾਲੇ ਕਾਨੂੰਨਾਂ ਦੇ ਖਿਲਾਪ ਮਰਦੇ ਦਮ ਤੱਕ ਕਿਸਾਨਾਂ ਨੇ ਸੰਘਰਸ਼ ਕਰਨਾ ਹੈ।