ਟਿਕਟਾਂ ਵੇਚਣ ਦੇ ਦੋਸ਼ ‘ਚ ‘ਆਪ’ ਵਿਧਾਇਕ ਦੇ ਸਾਲੇ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ
ਚੰਡੀਗੜ੍ਹ 16 ਨਵੰਬਰ(ਵਿਸ਼ਵ ਵਾਰਤਾ) – ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ(ਏਸੀਬੀ) ਨੇ ਐਮਸੀਡੀ ਦੀ ਟਿਕਟ ਵੇਚਣ ਦੇ ਮਾਮਲੇ ਵਿੱਚ ‘ਆਪ’ ਵਿਧਾਇਕ ਅਖਿਲੇਸ਼ ਪਤੀ ਤ੍ਰਿਪਾਠੀ ਦੇ ਸਾਲੇ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਗੋਪਾਲ ਖਰੀ ਦੀ ਪਤਨੀ ‘ਆਪ’ ਵਰਕਰ ਸ਼ੋਭਾ ਖਰੀ ਨੇ ਟਿਕਟ ਦੀ ਮੰਗ ਕੀਤੀ ਸੀ, ਕਥਿਤ ਤੌਰ ‘ਤੇ ਵਿਧਾਇਕ ਤ੍ਰਿਪਾਠੀ ਨੇ ਇਸ ਦੇ ਬਦਲੇ 90 ਲੱਖ ਰੁਪਏ ਦੀ ਮੰਗ ਕੀਤੀ। ਇਸ ਦੀ ਜਾਣਕਾਰੀ ਏਸੀਬੀ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ (ਗੋਪਾਲ ਖਰੀ) ਨੇ ਕਿਹਾ ਕਿ ਉਸਨੇ ਅਖਿਲੇਸ਼ਪਤੀ ਤ੍ਰਿਪਾਠੀ ਨੂੰ 35 ਲੱਖ ਰੁਪਏ ਅਤੇ ਵਜ਼ੀਰਪੁਰ ਦੇ ਵਿਧਾਇਕ ਰਾਜੇਸ਼ ਗੁਪਤਾ ਨੂੰ 20 ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਸਨ।