ਟਰੱਕ ਅਤੇ ਟਰੈਕਟਰ- ਟਰਾਲੀ ਦੀ ਭਿਆਨਕ ਟੱਕਰ ‘ਚ 4 ਦੀ ਗਈ ਜਾਨ
ਉਪ ਰਾਸ਼ਟਰਪਤੀ ਵੱਲੋਂ ਘਟਨਾ ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 20ਅਗਸਤ(ਵਿਸ਼ਵ ਵਾਰਤਾ)- ਰਾਜਸਥਾਨ ਦੇ ਪਾਲੀ ਜ਼ਿਲੇ ‘ਚ ਸ਼ੁੱਕਰਵਾਰ ਰਾਤ ਨੂੰ ਟਰੈਕਟਰ ਟਰਾਲੀ ਅਤੇ ਟਰਾਲੇ ਦੀ ਟੱਕਰ ‘ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪਾਲੀ ਪੁਲਸ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ, “ਇਹ ਹਾਦਸਾ ਜ਼ਿਲੇ ਦੇ ਸੁਮੇਰਪੁਰ ਥਾਣਾ ਖੇਤਰ ‘ਚ ਹਾਈਵੇਅ ‘ਤੇ ਵਾਪਰਿਆ। ਜ਼ਖਮੀਆਂ ਦਾ ਸੁਮੇਰਪੁਰ, ਪਾਲੀ ਅਤੇ ਸ਼ਿਵਗੰਜ (ਸਿਰੋਹੀ) ਦੇ ਹਸਪਤਾਲਾਂ ‘ਚ ਇਲਾਜ ਕੀਤਾ ਜਾ ਰਿਹਾ ਹੈ।”
#Pali Police
पाली जिले के थाना सुमेरपुर क्षेत्र में हाइवे पर ट्रैक्टर ट्रॉली व ट्रेलर के बीच मे दुःखद दुर्घटना होने से 04 लोगों में मौत हो गई तथा 24 लोग घायल हुए। घायलों का सुमेरपुर, पाली व शिवगंज (सिरोही) में मेडिकल उपचार चल रहा है। @PoliceRajasthan @Igp_Jodhpur— Pali Police (@PaliPolice) August 19, 2022
ਰਿਪੋਰਟਾਂ ਅਨੁਸਾਰ, ਟਰੈਕਟਰ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਸੀ, ਜੋ ਜੈਸਲਮੇਰ ਦੇ ਰਾਮਦੇਵਰਾ ਤੋਂ ਸ਼ਹਿਰ ਵਿੱਚ ਲੋਕ ਦੇਵਤਾ ਬਾਮਾ ਰਾਮਦੇਵ ਦੇ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਉਪ ਰਾਸ਼ਟਰਪਤੀ ਜਗਦੀਪ ਧਨਖੜ, ਜੋ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਪ ਰਾਸ਼ਟਰਪਤੀ ਦੇ ਦਫ਼ਤਰ ਨੇ ਵੀਪੀ ਧਨਖੜ ਦੇ ਹਵਾਲੇ ਨਾਲ ਟਵੀਟ ਕੀਤਾ, “ਰਾਜਸਥਾਨ ਦੇ ਪਾਲੀ ਵਿੱਚ ਇੱਕ ਸੜਕ ਹਾਦਸੇ ਵਿੱਚ ਹੋਈਆਂ ਮੌਤਾਂ ਤੋਂ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਮੇਰੀ ਦਿਲੀ ਸੰਵੇਦਨਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਹੈ।”
Anguished by the loss of lives in a road accident in Pali, Rajasthan. My heartfelt condolences to the bereaved families and prayers for the speedy recovery of the injured.
— Vice-President of India (@VPIndia) August 19, 2022