ਟਰਾਂਸਪੋਰਟ ਟੈਂਡਰਾਂ ਵਿੱਚ ਫਰਜੀਵਾੜੇ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਦਾ ਪੀਏ ਨਾਮਜ਼ਦ; ਵਿਜੀਲੈਂਸ ਵੱਲੋਂ ਘਰ ‘ਚ ਛਾਪੇਮਾਰੀ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- ਟਰਾਂਸਪੋਰਟ ਟੈਂਡਰਾਂ ਵਿੱਚ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਵੱਲੋਂ ਪੰਕਜ ਮੀਨੂੰ ਮਲਹੋਤਰਾ ਨਾਮ ਦੇ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਉਕਤ ਵਿਅਕਤੀ ਸਾਬਕਾ ਮੰਤਰੀ ਅਤੇ ਮੌਜੂਦਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦਾ ਪੀਏ ਦੱਸਿਆ ਜਾ ਰਿਹਾ ਹੈ।ਦੱਸ ਦਈਏ ਕਿ ਵਿਜੀਲੈਂਸ ਵੱਲੋਂ ਟਰਾਂਸਪੋਰਟ ਟੈਂਡਰਾਂ ਵਿੱਚ ਜਾਅਲੀ ਨੰਬਰ ਲਗਾ ਕੇ ਠੇਕਾ ਲੈਣ ਦੇ ਮਾਮਲੇ ਵਿੱਚ ਜਾਂਚ ਆਰੰਭੀ ਗਈ ਹੈ। ਇਸ ਵਿੱਚ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਿੱਜੀ ਫਰਮ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਕਜ ਮੀਨੂੰ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਪੁੱਛਗਿੱਛ ਲਈ ਬੁਲਾਇਆ ਗਿਆ ਸੀ,ਪਰ ਹਾਜਰ ਨਾ ਹੋਣ ਤੋਂ ਬਾਅਦ ਸਵੇਰੇ ਤਿੰਨ ਵਜੇ ਉਸਦੇ ਘਰ ਛਾਪੇਮਾਰੀ ਕੀਤੀ ਗਈ। ਫਿਲਹਾਲ ਉਹ ਫਰਾਰ ਚੱਲ ਰਿਹਾ ਹੈ।