‘ਝਲਕ ਦਿਖਲਾ ਜਾ ਸੀਜ਼ਨ 11’ ਦੀ ਵਿਨਰ ਬਣੀ ਮਨੀਸ਼ਾ ਰਾਣੀ
ਚੰਡੀਗੜ੍ਹ,3ਮਾਰਚ(ਵਿਸ਼ਵ ਵਾਰਤਾ)- ਬਿਹਾਰ ਦੀ ਧੀ ਮਨੀਸ਼ਾ ਰਾਣੀ ਨੂੰ ਸ਼ਨੀਵਾਰ ਰਾਤ ‘ਝਲਕ ਦਿਖਲਾ ਜਾ’ ਦੇ 11ਵੇਂ ਸੀਜ਼ਨ ਦੀ ਜੇਤੂ ਐਲਾਨਿਆ ਗਿਆ ਹੈ। ਉਸ ਨੇ ਸਾਢੇ ਤਿੰਨ ਮਹੀਨਿਆਂ ਵਿੱਚ ਬਿਹਤਰੀਨ ਪਰਫਾਰਮੈਂਸ ਦੇ ਕੇ ਦਰਸ਼ਕਾਂ ਅਤੇ ਜੱਜਾਂ ਦਾ ਦਿਲ ਜਿੱਤ ਲਿਆ ਹੈ। ਸ਼ੋਏਬ ਇਬਰਾਹਿਮ ਅਤੇ ਅਦਰੀਜਾ ਸਿਨਹਾ ਉਪ ਜੇਤੂ ਰਹੇ। ਇਸ ਜਿੱਤ ਤੋਂ ਬਾਅਦ ਮਨੀਸ਼ਾ ਰਾਣੀ ਨੇ ਬਾਲੀਵੁੱਡ ‘ਚ ਕਦਮ ਰੱਖਣ ਦੀ ਇੱਛਾ ਜਤਾਈ ਹੈ।