ਜੱਥੇਬੰਦੀ ਦਾ ਐਲਾਨ ਹੋਣ ਤੱਕ ਕੋਈ ਵੀ ਅਹੁਦੇਦਾਰ ਨਵੀਂ ਨਿਯੁਕਤੀ ਨਾ ਕਰੇ:- ਸੁਖਦੇਵ ਸਿੰਘ ਢੀਂਡਸਾ
ਚੰਡੀਗੜ੍ਹ, 26 ਅਪ੍ਰੈਲ 2021: ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਆਪਸ ਵਿੱਚ ਰਲੇਵਾਂ ਹੋ ਚੁੱਕਾ ਹੈ ਅਤੇ ਦੋਵੇਂ ਪਾਰਟੀਆਂ ਭੰਗ ਹੋ ਚੁੱਕੀਆਂ ਹਨ ।ਇਸ ਕਰਕੇ ਦੋਵਾਂ ਪਾਰਟੀਆਂ ਦਾ ਜਥੇਬੰਦਕ ਢਾਂਚਾ ਅਤੇ ਸਾਰੇ ਵਿੰਗ ਭੰਗ ਕਰ ਦਿੱਤੇ ਗਏ ਹਨ। ਇਸ ਲਈ ਕੋਈ ਵੀ ਅਹੁਦੇਦਾਰ ਆਪਣੇ ਖੇਤਰ ਵਿਚ ਕੋਈ ਵੀ ਨਿਯੁਕਤੀ ਨਾ ਕਰੇ। ਉਨ੍ਹਾਂ ਕਿਹਾ ਕਿ ਛੇਤੀ ਹੀ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਨਵਾਂ ਜਥੇਬੰਦਕ ਢਾਂਚਾ ਖੜ੍ਹਾ ਕੀਤਾ ਜਾਵੇਗਾ ਜਿਸਦੇ ਉਪਰੰਤ ਮੁੜ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਉਦੋ ਤੱਕ ਉਨ੍ਹਾਂ ਦੇ ਸਾਥੀ ਆਪਣੇ- ਆਪਣੇ ਇਲਾਕੇ ਵਿਚ ਲੋਕ ਭਲਾਈ ਦੇ ਕੰਮਾਂ ਵਿੱਚ ਉਸੇ ਤਰ੍ਹਾਂ ਕਾਰਜਸ਼ੀਲ ਰਹਿਣ।