ਸਿਰਸਾ, 8 ਸਤੰਬਰ(ਵਿਸ਼ਵ ਵਾਰਤਾ): ਹਰਿਆਣਾ ਦੇ ਡੇਰਾ ਸੱਚਾ ਸੌਦਾ ਸਿਰਸਾ ਦੀ ਤਲਾਸ਼ੀ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ । ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਲਈ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਏ ਕੇ ਪਵਾਰ ਡੇਰੇ ਦੇ ਅੰਦਰ ਸਰਚ ਟੀਮ ਦੇ ਨਾਲ ਮੌਜੂਦ ਹਨ । ਡੇਰੇ ਤੋਂ ਬਾਹਰ ਆਉਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਹਨ । ਹਰਿਆਣਾ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਦੇ ਜਵਾਨ ਡੇਰੇ ਚ ਦਾਖਿਲ ਹੋਏ ਹਨ । ਪੈਰਾਮਿਲਟਰੀ ਫੋਰਸ ਦੀਆਂ 41 ਕੰਪਨੀਆਂ ਤੇ 4100 ਜਵਾਨ ਿੲਸ ਤਲਾਸ਼ੀ ਮੁਹਿੰਮ ਨੂੰ ਅੰਜਾਮ ਦੇ ਰਹੇ ਹਨ । ਡਾਗ ਸੁਕਾਇਡ ਤੇ ਬੰਬ ਨਕਾਰਾ ਦਸਤੇ ਵੀ ਟੀਮ ਦੇ ਨਾਲ ਮੌਜੂਦ ਹਨ ।
ਪ੍ਰਸ਼ਾਸਨ ਵੱਲੋਂ ਿੲਸ ਪੂਰੀ ਮੁਹਿੰਮ ਦੀ ਵੀਡਿਓਗ੍ਰਾਫੀ ਕਰਵਾਈ ਜਾ ਰਹੀ ਹੈ, ਜੇਸੀਬੀ ਮਸ਼ੀਨਾਂ, ਤਾਲੇ ਤੋੜਣ ਵਾਲੇ ਔਜਾਰ ਵੀ ਨਾਲ ਰੱਖੇ ਗਏ ਹਨ । ਕੁੱਲ 700 ਏਕੜ ਜਮੀਨ ਚ ਡੇਰਾ ਫੈਲਿਆ ਹੋਇਆ ਹੈ ਤੇ ਿੲਸ ਸਾਰੀ ਜਗ੍ਹਾ ਦੀ ਤਲਾਸ਼ੀ ਤੇ ਕਿੰਨਾ ਸਮਾਂ ਲੱਗੇਗਾ ਇਹ ਹਾਲੇ ਸਾਫ ਨਹੀਂ ਹੋ ਪਾਇਆ ਹੈ । ਤਲਾਸ਼ੀ ਮੁਹਿੰਮ ਖਤਮ ਹੋਣ ਤੱਕ ਸਿਰਸਾ ਦੇ ਵਿੱਚ ਕਰਫਿਊ ਜਾਰੀ ਰਹੇਗਾ ।