ਜੰਮੂ ਦੇ ਰਾਜੌਰੀ ‘ਚ IED ਧਮਾਕਾ
ਚੰਡੀਗੜ੍ਹ 2 ਜਨਵਰੀ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖਬਰ ਜੰਮੂ ਤੋਂ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਜ ਸਵੇਰੇ ਇਕ ਹੋਰ ਆਈਈਡੀ ਧਮਾਕਾ ਹੋਇਆ। ਧਮਾਕੇ ‘ਚ 2 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਉਹੀ ਪਿੰਡ ਹੈ ਜਿੱਥੇ ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ 3 ਘਰਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਹਮਲੇ ਵਿਚ 4 ਲੋਕ ਮਾਰੇ ਗਏ ਸਨ। ਏਡੀਜੀਪੀ ਮੁਕੇਸ਼ ਸਿੰਘ ਮੁਤਾਬਕ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ, ਸੀਆਰਪੀਐਫ, ਸੈਨਾ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।