ਜੰਮੂ -ਕਸ਼ਮੀਰ ਦੇ ਪੁੰਛ ਵਿੱਚ ਜਵਾਨਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ
ਇੱਕ ਜੇਸੀਓ ਸਮੇਤ 5 ਜਵਾਨ ਸ਼ਹੀਦ
ਸਰਚ ਆਪ੍ਰੇਸ਼ਨ ਜਾਰੀ
ਚੰਡੀਗੜ੍ਹ,11 ਅਕਤੂਬਰ(ਵਿਸ਼ਵ ਵਾਰਤਾ) ਜੰਮੂ-ਕਸ਼ਮੀਰ ਦੇ ਪੂੰਛ ਵਿੱਚ ਫੌਜ ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਕਾਰ ਜਬਰਦਸਤ ਮੁੱਠਭੇੜ ਹੋਈ ਹੈ। ਇਸ ਦੌਰਾਨ ਇੱਕ ਜੇਸੀਓ ਸਮੇਤ 5 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅੱਤਵਾਦੀਆਂ ਦੀ ਭਾਲ ਹਜੇ ਵੀ ਜਾਰੀ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।