ਸ੍ਰੀਨਗਰ, 9 ਜਨਵਰੀ : ਜੰਮੂ ਕਸ਼ਮੀਰ ਵਿਚ ਇਸ ਸਾਲ ਕੜਾਕੇ ਦੀ ਠੰਢ ਪੈ ਰਹੀ ਹੈ| ਸ੍ਰੀਨਗਰ ਵਿਚ ਘੱਟੋ ਘੱਟ ਤਾਪਮਾਨ -6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ| ਇਸ ਦੌਰਾਨ ਇੱਥੋਂ ਦੀ ਪ੍ਰਸਿੱਧ ਡਲ ਝੀਲ ਜਮ ਗਈ ਹੈ|
ਇਸ ਝੀਲ ਵਿਚ ਹਰ ਸਾਲ ਲੱਖਾਂ ਲੋਕ ਕਿਸ਼ਤੀਆਂ ਵਿਚ ਬੈਠ ਕੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ, ਪਰ ਇਸ ਦੌਰਾਨ ਇਸ ਝੀਲ ਦੇ ਜਮ ਜਾਣ ਕਾਰਨ ਸਥਾਨਕ ਲੋਕਾਂ ਦੇ ਕਾਰੋਬਾਰ ਉਤੇ ਅਸਰ ਪਿਆ ਹੈ|
ਇਸ ਦੌਰਾਨ ਕੁਝ ਸੈਲਾਨੀ ਇਸ ਜਮੀ ਹੋਏ ਝੀਲ ਉਤੇ ਮੌਜ-ਮਸਤੀ ਵੀ ਕਰ ਰਹੇ ਹਨ|