ਜੰਮੂ-ਕਸ਼ਮੀਰ ਵਿੱਚ ਵਾਪਰਿਆ ਭਿਆਨਕ ਹਾਦਸਾ
ਆਈਟੀਬੀਪੀ ਦੇ ਜਵਾਨਾਂ ਨਾਲ ਭਰੀ ਬੱਸ ਡੂੰਘੀ ਖਾਈ ਵਿੱਚ ਡਿੱਗੀ;ਕਈ ਜਵਾਨਾਂ ਦੀ ਮੌਤ ਦਾ ਖਦਸ਼ਾ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤਾ ) ਇਸ ਸਮੇਂ ਦੀ ਵੱਡੀ ਖਬਰ ਜੰਮੂ-ਕਸ਼ਮੀਰ ਦੇ ਪਹਿਲਗਾਮ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਆਈਟੀਬੀਪੀ ਜਵਾਨਾਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਜਾਣਕਾਰੀ ਅਨੁਸਾਰ ਫਰਿਸਲਾਨ, ਪਹਿਲਗਾਮ ਵਿਖੇ ਜਵਾਨਾਂ ਦੀ ਬੱਸ ਸੜਕ ਤੋਂ ਹੇਠਾਂ ਰੁੜ੍ਹ ਗਈ। ਇਸ ਹਾਦਸੇ ਵਿੱਚ ਕਈ ਜਵਾਨਾਂ ਦੀ ਮੌਤੇ ਹੋਣ ਦਾ ਖਦਸ਼ਾ ਹੈ। ਹੋਰ ਜਾਣਕਾਰੀ ਅਨੁਸਾਰ ਬੱਸ ਵਿੱਚ 40 ਦੇ ਕਰੀਬ ਜਵਾਨ ਸਵਾਰ ਸਨ। ਘਟਨਾ ਦੇ ਸੰਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।