ਜੈਵਿਕ ਕੇਂਦ੍ਰਿਕ ਯੁੱਧ ਅਤੇ ਸਾਡੇ ਜੀਨ
ਜੈਵਿਕ ਕੇਂਦ੍ਰਿਕ ਯੁੱਧ – ਇਸ ਸਮੇਂ ਇਹ ਯੁੱਧ ਸਾਡੀ ਧਰਤੀ ਤੇ ਚਲ ਰਿਹਾ ਹੈ । ਪਰ ਅਸੀਂ ਇਸ ਯੁੱਧ ਦੇ ਬਾਰੇ ਕੁੱਝ ਵੀ ਨਹੀ ਜਾਣਦੇ ਹਾਂ ਕਿਓਂਕਿ ਇਹ ਯੁੱਧ ਸ਼ੈਲੀ ਦੇਵਤਾਵਾਂ ਦੀ ਹੈ । ਇਸੇ ਕਰਕੇ ਸਾਨੂੰ ਇਨਸਾਨਾਂ ਨੂੰ ਇਹ ਯੁੱਧ ਨਾ ਤਾਂ ਦਿੱਖ ਰਿਹਾ ਹੈ ਅਤੇ ਨਾ ਹੀ ਸਮਝ ਆ ਰਿਹਾ ਹੈ। ਪਰ ਇਸ ਯੁੱਧ ਨੂੰ ਅਸੀਂ ਵਿਗਿਆਨਿਕ ਨਜ਼ਰੀਏ ਨਾਲ ਤੇ ਤਾਰਕਿਕ (ਤਰਕ ਸੰਗਤ) ਢੰਗ ਨਾਲ ਸਮਝ ਸਕਦੇ ਹਨ। ਇਹ ਯੁੱਧ ਜੀਨ ਦੇ ਲਈ ਹੋ ਰਿਹਾ ਹੈ। ਜੀਨ ਬਹੁਤ ਹੀ ਸ਼ਕਤੀਸ਼ਾਲੀ ਹੁੰਦੇ ਹਨ । ਪਰ ਜੈਵਿਕ ਕੇਂਦ੍ਰੀਕ ਯੁੱਧ ਦੇ ਨਿਯਮਾਂ ਕਰਕੇ ਸਾਡੇ ਤੋਂ ਇਹ ਗੱਲ ਛੁਪਾ ਕੇ ਰੱਖੀ ਗਈ। ਜੀਨ ਪਲਾਂ ਛਿਣਾਂ ਵਿੱਚ ਹੀ ਜਾਦੂ ਜਿਹਾ ਲੱਗਣ ਵਾਲਾ ਕੰਮ ਕਰ ਦੇਂਦੇ ਨੇ ।ਜੈਵਿਕ ਕੇਂਦ੍ਰੀਕ ਯੁੱਧ ਹੋ ਵੀ ਇਹੋ ਜਿਹੇ ਜੀਨ ਦੇ ਲਈ ਹੈ। ਮੈਂ ਇੰਨਾ ਖਾਸ ਤਰ੍ਹਾਂ ਦੇ ਜੀਨ ਨੂੰ ਅਣਵਿਕ ਜੀਨ ਕਿਹਾ ਹੈ।
ਹੁਣ ਸਾਨੂੰ ਪਤਾ ਹੈ ਕਿ ਭੇਡ, ਬਕਰੀ, ਗਾਂ, ਹਾਥੀ, ਘੋੜਾ, ਖ਼ਰਗੋਸ਼, ਜਿਰਾਫ, ਗੈਂਡਾ, ਬਾਂਦਰ, ਹਿਰਨ ਆਦਿ ਸਬ ਪੇੜ ਪੌਦਿਆਂ ਨੂੰ ਖਾ ਕੇ ਹੀ ਊਰਜਾ ਹਾਸਿਲ ਕਰਦੇ ਨੇ । ਕਹਿਣ ਦਾ ਮਤਲਬ ਹੈ ਕਿ ਇਨ੍ਹਾਂ ਤਰ੍ਹਾਂ ਤਰ੍ਹਾਂ ਦੇ ਜੀਵਾਂ ਦਾ ਊਰਜਾ ਸਰੋਤ ਇੱਕੋ ਈ ਹੈ । ਜੇ ਕਰ ਇਨ੍ਹਾਂ ਜਾਨਵਰਾਂ ਦਾ ਊਰਜਾ ਸਰੋਤ ਇੱਕੋ ਹੀ ਹੈ ਤਾਂ ਇਹ ਸਭ ਤਰ੍ਹਾਂ ਤਰ੍ਹਾਂ ਦੇ ਪ੍ਰਾਣੀ ਸਰੀਰਕ ਸਮਰੱਥਾ, ਮਾਨਸਿਕ ਯੋਗਤਾ, ਕੰਮ ਕਰਨ ਦੀ ਵਿਧੀ, ਬਲ ਤੇ ਹੁਨਰ ਵਿੱਚ ਇੱਕੋ ਜਿਹੇ ਕਿਊਂ ਨਹੀ ? ਇੰਨ੍ਹਾ ਅਲੱਗ ਅਲੱਗ ਤਰ੍ਹਾਂ ਦੇ ਜੀਵਾਂ ਨੂੰ ਊਰਜਾ ਤਾਂ ਇੱਕੋ ਜਿਹੀ ਮਿਲ ਰਹੀ ਹੈ। ਸਭ ਸ਼ਾਕਾਹਾਰੀ ਹਨ। ਇੱਕੋ ਜਿਹੇ ਊਰਜਾ ਸਰੋਤ ਹੋਣ ਦੇ ਬਾਵਜੂਦ ਇੰਨਾ ਪ੍ਰਾਣੀਆਂ ਦੀ ਜੈਨੇਟਿਕ ਸਮੱਗਰੀ/ਜੀਨ ਅਲੱਗ ਅਲੱਗ ਹਨ। ਊਰਜਾ ਸਰੋਤ ਇੱਕ ਹੋਣ ਦੇ ਬਾਵਜੂਦ ਭੇਡ ਬੱਕਰੀ ਹਾਥੀ ਘੋੜਾ ਆਦਿ ਪ੍ਰਾਣੀ ਸਰੀਰਕ ਸਮਰੱਥਾ, ਮਾਨਸਿਕ ਯੋਗਤਾ, ਕੰਮ ਕਰਨ ਦੀ ਵਿਧੀ, ਬ ਲ ਤੇ ਹੁਨਰ ‘ਚੇ ਅਲੱਗ ਅਲੱਗ ਹਨ ।
ਕਿਊਂਕਿ ਇਹਨਾਂ ਪ੍ਰਾਣੀਆਂ ਦੇ ਖਾਸ ਤਰ੍ਹਾ ਦੇ ਜੀਨ ਇਹਨਾਂ ਨੂੰ ਖਾਸ ਤਰ੍ਹਾਂ ਦੀ ਪਹਿਚਾਣ ਦੇਂਦੇ ਨੇ । ਭੇੜ ਆਪਣੇ ਜੀਣ ਦੇ ਕਾਰਣ ਭੇੜ ਹੈ। ਹਾਥੀ ਆਪਣੇ ਜੀਣ ਦੇ ਕਾਰਣ ਹਾਥੀ ਹੈ। ਗਾਂ ਆਪਣੇ ਜੀਨ ਦੇ ਕਾਰਣ ਗਾਂ ਹੈ ਅਤੇ ਇਨਸਾਨ ਆਪਣੇ ਜੀਣ ਦੇ ਕਾਰਣ ਇਨਸਾਨ ਆਈ ।
ਇੰਝ ਹੀ ਭਗਵਾਨ ਆਪਣੇ ਜੀਣ ਦੇ ਕਾਰਣ ਭਗਵਾਨ ਨੇ । ਬਸ ਫਰਕ ਇਹ ਹੈ ਕਿ ਸਾਡੇ ਕੋਲ ਸਾਧਾਰਨ ਜੀਨ ਨੇ ਤੇ ਦੇਵਤਾਵਾਂ ਕੋਲ ਅਣਵਿਕ ਜੀਨ ਹਨ lਅਣਵਿਕ ਜੀਣ ਅਣੂ ਨੂੰ ਨਿਯੰਤ੍ਰਿਤ ਕਰ ਸਕਦੇ ਨੇ। ਅਣੂ ਨੂੰ ਹੀ ਨਿਯੰਤ੍ਰਿਤ ਕਰਕੇ ਦੇਵਤਾ ਜਾਦੂ ਜਿਹਾ ਲੱਗਣ ਵਾਲਾ ਕੰਮ ਕਰ ਦੇਂਦੇ ਨੇ । ਜਿਸ ਪ੍ਰਾਣੀ ਦੇ ਜੀਨ ਅਣੂ ਨੂੰ ਸੌ ਪ੍ਰਤੀਸ਼ਤ ਨਿਯੰਤ੍ਰਿਤ ਕਰ ਸਕਦੇ ਨੇ ।ਉਸ ਪ੍ਰਾਣੀ ਨੂੰ ਮੈਂ ‘ਪਰਮ ਸ਼ਕਤੀ’ ਦਾ ਨਾਂ ਦਿੱਤਾ ਹੈ । ਇਹ ਯੁੱਧ ਪਰਮ ਸ਼ਕਤੀ ਦੇ ਪਦ ਨੂੰ ਹਾਸਿਲ ਕਰਨ ਲਈ ਹੀ ਹੋ ਰਿਹਾ ਹੈ। ਪਰਮ ਸ਼ਕਤੀ ਬ੍ਰਹਮੰਡਿਯ ਸਰਕਾਰ ਦੀ ਮੁਖੀਆ ਹੁੰਦੀ ਹੈ।
-ਸੁਮਿਤਾ ਧੀਮਾਨ