ਮੁਜ਼ਰਿਮਾਂ ਨੂੰ ਨਹੀਂ ਰਿਹਾ ਕਾਨੂੰਨ ਦਾ ਕੋਈ ਡਰ
ਜੇਲ੍ਹ ਵਿੱਚ ਬੰਦ ਗੈਂਗਸਟਰ ਨੇ ਫੋਨ ਰਾਹੀਂ ਬਿਲਡਰ ਤੋਂ ਮੰਗੀ ਫਿਰੌਤੀ
ਚੰਡੀਗੜ੍ਹ,11 ਸਤੰਬਰ(ਵਿਸ਼ਵ ਵਾਰਤਾ) ਦਿੱਲੀ ਦੀ ਤਿਹਾੜ ਜੇੇਲ ਵਿੱਚ ਬੰਦ ਇੱਕ ਨਾਮਵਰ ਗੈਂਗਸਟਰ ਦੇ ਨਾਮ ਤੇ ਜੈਪੁਰ ਦੇ ਇੱਕ ਬਿਲਡਰ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜੈਪੁਰ ਦੇ ਬਿਲਡਰ ਨੇ ਜਵਾਹਰਨਗਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਹੈ। ਜਿਸ ਅਨੁਸਾਰ ਬਿਲਡਰ ਕੋਲੋਂ ਵਟਸਐਪ ਕਾਲ ਰਾਹੀਂ ਖੁਦ ਨੂੰ ਲਾਰੈਂਸ ਬਿਸ਼ਨੋਈ ਦੱਸਦਿਆਂ ਕਿਸੇ ਅਣਪਛਾਤੇ ਵਿਅਕਤੀ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬਿਲਡਰ ਨੂੰ ਪੁਲਿਸ ਤੱਕ ਪਹੁੰਚ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਫਿਲਹਾਲ ਪੁਲਿਸ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਦਾ ਪਤਾ ਲਗਾ ਰਹੀ ਹੈ,ਅਤੇ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਸ਼ੁਰੂ ਹੋ ਚੁੱਕੀ ਹੈ।