ਜੇਲ੍ਹ ‘ਚ ਬੰਦ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਸਪੀਕਰ ਨੂੰ ਚਿੱਠੀ ਲਿਖਕੇ ਕਰ ਦਿੱਤੀ ਖਾਸ ਮੰਗ
ਨਵੀਂ ਦਿੱਲੀ 16 ਜੁਲਾਈ (ਵਿਸ਼ਵ ਵਾਰਤਾ): ਜੇਲ੍ਹ ‘ਚ ਬੰਦ ਅਮ੍ਰਿਤਪਾਲ ਸਿੰਘ ਬਾਰੇ ਸੂਤਰਾਂ ਦੇ ਹਵਾਲੇ ਨਾਲ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਨੇ ਸਪੀਕਰ ਨੂੰ ਚਿੱਠੀ ਲਿਖਕੇ ਮਾਨਸੂਨ ਸੈਸ਼ਨ ‘ਚ ਸ਼ਾਮਲ ਹੋਣ ਦੀ ਇੱਛਾ ਜਤਾਈ ਹੈ। 22 ਜੁਲਾਈ ਨੂੰ ਇਸ ਸਾਲ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। 5 ਜੁਲਾਈ ਨੂੰ ਉਨ੍ਹਾਂ ਨੇ ਲੋਕ ਸਭਾ ਐਮਪੀ ਵਜੋਂ ਸੋਹੁੰ ਚੁਕੀ ਸੀ। ਅਮ੍ਰਿਤਪਾਲ ਇਸ ਵੇਲੇ ਅਸਮ ਦੀ ਡਿਬਰੂਗਢ ਦੀ ਜੇਲ੍ਹ ਵਿੱਚ ਬੰਦ ਹਨ। ਦੇਸ਼ ਦੀ 18ਵੀ ਲੋਕ ਸਭਾ ਲਈ ਚੁਣੇ ਗਏ 542 ‘ਚੋ 539 ਨੇ ਐਮਪੀ ਵਜੋਂ ਸੋਹੁੰ ਚੁੱਕੀ ਸੀ। ਜੇਲ੍ਹ ‘ਚ ਹੋਣ ਕਾਰਨ ਅਮ੍ਰਿਤਪਾਲ ਸੈਸ਼ਨ ਦੌਰਾਨ ਸੋਹੁੰ ਨਹੀਂ ਚੁੱਕ ਸਕੇ ਸਨ। ਇਸ ਲਈ 5 ਜੁਲਾਈ ਨੂੰ ਉਨ੍ਹਾਂ ਨੂੰ ਖਾਸ ਤੌਰ ‘ਤੇ ਸੋਹੁੰ ਚੁਕਾਈ ਗਈ ਸੀ। ਇਸ ਵਾਰ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਮਾਨਸੂਨ ਸੈਸ਼ਨ ਵਿਚ ਹਾਜ਼ਰ ਰਹਿ ਸਕਣ।