ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਆਸਾਮੀਆਂ ਲਈ ਸੋਧਿਆ ਇਸ਼ਤਿਹਾਰ ਜਾਰੀ: ਰਮਨ ਬਹਿਲ
ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜਾਰੀ ਕੀਤਾ ਗਿਆ ਇਸ਼ਤਿਹਾਰ
ਚੰਡੀਗੜ੍ਹ,7 ਜੁਲਾਈ : ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲੀ ਅਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ. : 12 ਆਫ 2021 ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਡਰਾਫਟਸਮੈਨ ਦੀਆਂ ਅਸਾਮੀਆਂ ਲਈ ਬੋਰਡ ਵੱਲੋਂ 15-01-2021 ਨੂੰ ਜਾਰੀ ਇਸ਼ਤਿਹਾਰ ਨੰਬਰ 2 ਆਫ 2021 ਰਾਹੀਂ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 547 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਸੀ ।
ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਭਰਤੀ ਸਬੰਧੀ ਉਚੇਰੀ ਯੋਗਤਾ ਰੱਖਣ ਵਾਲੇ ਕਈ ਉਮੀਦਵਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੱਖ-ਵੱਖ ਰਿੱਟ ਪਟੀਸ਼ਨਾਂ ਦਾਖਲ ਕਰਕੇ ਮੰਗ ਕੀਤੀ ਗਈ ਸੀ ਕਿ ਉਚੇਰੀ ਯੋਗਤਾ ਧਾਰਕ ਉਮੀਦਵਾਰਾਂ ਨੂੰ ਵੀ ਇਨ੍ਹਾਂ ਅਸਾਮੀਆਂ ਲਈ ਯੋਗ ਮੰਨਿਆ ਜਾਵੇ। ਜਿਸ ਨੂੰ ਹਾਈਕੋਰਟ ਵਲੋਂ ਪ੍ਰਵਾਨ ਕਰ ਲਿਆ ਗਿਆ ।
ਜਿਸ ਕਾਰਨ 15-01-2021 ਨੂੰ ਜਾਰੀ ਇਸ਼ਤਿਹਾਰ ਨੰਬਰ 2 ਆਫ 2021 ਨੂੰ 30.06.2021 ਇਕ ਇਸ਼ਤਿਹਾਰ ਜਾਰੀ ਕਰਕੇ ਵਾਪਸ ਲੈ ਲਿਆ ਗਿਆ ਸੀ।
ਉਨ੍ਹਾਂ ਕਿਹਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਸਨਮੁੱਖ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲੀ ਅਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਇਸ਼ਤਿਹਾਰ ਨੰ. : 12 ਆਫ 2021 ਰਾਹੀਂ ਬੋਰਡ ਦੀ ਵੈਬਸਾਈਟ
www.sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 08.07.2021 ਤੋਂ 22.07.2021 ਸ਼ਾਮ 5.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।
ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਅਤੇ ਸੰਪਰਕ ਕਰਨ ਲਈ ਫੋਨ ਨੰਬਰ/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈਬ-ਸਾਈਟ ਤੇ ਉਪਲਬਧ ਹਨ।
ਸ੍ਰੀ ਬਹਿਲ ਨੇ ਦੱਸਿਆ ਕਿ ਇਹ ਭਰਤੀ ਬੋਰਡ ਵਲੋਂ ਬਹੁਤ ਜਲਦ ਨੇਪਰੇ ਚਾੜ ਦਿੱਤੀ ਜਾਵੇਗੀ।