ਲੁਧਿਆਣਾ, 13 ਫਰਵਰੀ, 2021(ਵਿਸ਼ਵ ਵਾਰਤਾ)-ਸਟੇਟ ਜੀ.ਐਸ.ਟੀ. ਲੁਧਿਆਣਾ ਦੇ ਅਧਿਕਾਰੀਆ ਵੱਲੋਂ ਅੱਜ ਸਥਾਨਕ ਕੇਸਰ ਗੰਜ ਮੰਡੀ, ਲੁਧਿਆਣਾ ਵਿਖੇ ਇਕ ਫਰਮ ਦੀ ਇੰਸਪੈਕਸ਼ਨ ਕੀਤੀ ਗਈ ਜਿਸਦਾ ਐਡੀਬਲ ਆਇਲਜ਼ ਦੀ ਟਰੇਡਿੰਗ ਦਾ ਕੰਮ ਹੈ ਅਤੇ ਉਸਦੀ ਸਲਾਨਾ ਜੀ.ਟੀ.ਓ. ਕਰੋੜਾ ਵਿੱਚ ਚੱਲ ਰਿਹਾ ਹੈ। ਸਟੇਟ ਅਧਿਕਾਰੀਆ ਵੱਲੋ ਫਰਮ ਦੀ ਜਾਂਚ ਕਰਨ ਉਪਰੰਤ ਕਰੀਬ 80 ਲੱਖ ਦੀ ਨਕਦੀ
ਬਰਾਮਦ ਹੋਈ। ਸਟੇਟ ਟੈਕਸ ਵਿਭਾਗ ਦੇ ਅਧਿਕਾਰੀਆ ਵੱਲੋਂ ਜਾਂਚ ਕਰਨ ਤੋਂ ਬਾਅਦ ਇੰਨਕਮ ਟੈਕਸ ਵਿਭਾਗ, ਲੁਧਿਆਣਾ ਨੂੰ ਸੂਚਨਾਂ
ਦਿੱਤੀ ਗਈ, ਜਿਸ ਉਪਰੰਤ ਇਨਕਮ ਟੈਕਸ ਵਿਭਾਗ ਵੱਲੋਂ ਤੁਰੰਤ ਅਧਿਕਾਰੀਆ ਦੀ ਟੀਮ ਭੇਜੀ ਗਈ। ਜੀ.ਐਸ.ਟੀ.
ਅਤੇ ਇਨਕਮ ਟੈਕਸ ਵਿਭਾਗ ਦੀ ਮੌਜੂਦਗੀ ਵਿੱਚ ਨਕਦੀ ਦੀ ਗਿਣਤੀ ਕੀਤੀ ਗਈ। ਅਧਿਕਾਰੀਆ ਵੱਲੋਂ ਮੌਕੇ ‘ਤੇ ਕਈ
ਚੈਕ ਬੁਕਸ, ਅਕਾਊਂਟ ਬੂਕਸ ਅਤੇ ਖੁੱਲੇ ਕਾਗਜ਼ ਜਬਤ ਵੀ ਕੀਤੇ ਗਏ ਮੋਕੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆ ਵੱਲੋਂ ਸ਼ੰਕਾ ਜਾਹਿਰ ਕੀਤੀ ਗਈ ਕਿ ਇਸ ਪਤੇ ਤੇ ਇੱਕ ਤੋਂ ਵੱਧ ਫਰਮਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਇਹ ਸ਼ੱਕ ਵੀ ਜ਼ਾਹਿਰ ਕੀਤਾ ਗਿਆ ਹੈ ਕਿ ਇਸ ਫਰਮ ਵੱਲੋ ਐਡੀਬਲ ਆਇਲ ਦੀ ਖਰੀਦ ਕਰਕੇ ਜਾਅਲੀ ਲੈਣ – ਦੇਣ ਰਾਹੀਂ ਵੇਚਿਆ ਜਾ ਰਿਹਾ ਹੈ ਅਤੇ ਅਸਲ ਵਿਚ ਇਹ ਸਮਾਨ ਕਿਸੇ ਹੋਰ ਪਤੇ ਤੇ ਭੇਜਿਆ ਜਾ ਰਿਹਾ ਹੈ, ਜਿਸ ਸਬੰਧੀ ਫਰਮ ਵੱਲੋਂ ਵੱਡੀ ਮਾਤਰਾ ਵਿਚ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ।
ਇਹ ਸੂਚਨਾਂ ਜਦੋਂ ਮਾਨਯੋਗ ਰਾਜ ਕਰ ਕਮਿਸ਼ਨਰ, ਪੰਜਾਬ ਸ੍ਰੀ ਨੀਲਕੰਠ ਅਵਦ (ਆਈ.ਏ.ਐਸ.) ਅਤੇ ਵਧੀਕ ਰਾਜ
ਕਰ ਕਮਿਸ਼ਨਰ-1, ਪੰਜਾਬ ਸ੍ਰੀ ਸ਼ੌਕਤ ਅਹਿਮਆਈ.ਏ.ਐਸ.) ਦੇ ਧਿਆਨ ਵਿਚ ਲਿਆਇਦੀ ਗਈ ਤਾਂ ਉਨ੍ਹਾਂ ਵੱਲੋਂ
ਉਪ ਰਾਜ ਕਰ ਕਮਿਸ਼ਨਰ, ਲੁਧਿਆਣਾ ਮੰਡਲ, ਲੁਧਿਆਣਾ ਨੂੰ ਫਰਮ ਦੀ ਇੰਸਪੈਕਸ਼ਨ ਕਰਨ ਦੀ ਮੰਜੂਰੀ ਦੀਤੀ
ਗਈ, ਜਿਸ ਉਪਰੰਤ ਉਪ ਰਾਜ ਕਰ ਕਮਿਸ਼ਨਰ, ਲੁਧਿਆਣਾ ਮੰਡਲ, ਲੁਧਿਆਣਾ ਵੱਲੋਂ ਸਟੇਟ ਟੈਕਸ ਅਫਸਰ ਸ੍ਰੀਮਤੀ
ਮੰਨ ਗਰਗ, ਸ੍ਰੀ ਧਰਮਿੰਦਰ ਕੁਮਾਰ, ਸ਼੍ਰੀ ਦਵਿੰਦਰ ਪੰਨੂੰ ਅਤੇ ਟੈਕਸ ਇੰਸਪੈਕਟਰ ਸ੍ਰੀ ਮੁਨੀਸ਼ ਕੁਮਾਰ, ਸ੍ਰੀ ਅਸ਼ਵਨੀ
ਕੁਮਾਰ, ਸ਼ੀ ਰਿਸ਼ੀ ਵਰਮਾ ਦੇ ਨਾਲ ਸਹਿਯੋਗੀ ਸਟਾਫ ਨੂੰ ਭੇਜ਼ ਕੇ ਇੰਸਪੈਕਸ਼ਨ ਕਰਵਾਈ ਗਈ।
Politics News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ‘ਚ 3 ਜਨ ਸਭਾਵਾਂ ਨੂੰ ਕਰਨਗੇ ਸੰਬੋਧਨ
Politics News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ 'ਚ 3 ਜਨ ਸਭਾਵਾਂ ਨੂੰ ਕਰਨਗੇ ਸੰਬੋਧਨ ਚੰਡੀਗੜ੍ਹ, 14ਨਵੰਬਰ (ਵਿਸ਼ਵ...