ਜਿੱਤ ਤੋਂ ਬਾਅਦ ਸਰਕਾਰ ਬਣਾਉਣ ਦੀ ਤਿਆਰੀ, ਜੇਪੀ ਨੱਢਾ ਦੇ ਘਰ ਬੀਜੇਪੀ ਦੀ ਮੀਟਿੰਗ
ਦਿੱਲੀ, 4 ਜੂਨ (ਵਿਸ਼ਵ ਵਾਰਤਾ):- ਸੂਤਰਾਂ ਮੁਤਾਬਕ 290 ਦੇ ਅੰਕੜੇ ਨੂੰ ਪਾਰ ਕਰਨ ਦੇ ਰੁਝਾਨਾਂ ਤੋਂ ਬਾਅਦ ਬੀਜੇਪੀ ਦੇ ਆਗੂਆਂ ‘ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਘਰ ਸਰਕਾਰ ਬਣਾਉਣ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਪਹੁੰਚੇ ਹਨ। ਬੀਜੇਪੀ ਦੇ ਹੋਰ ਵੀ ਕਈ ਆਗੂ ਇਸ ਮੀਟਿੰਗ ‘ਚ ਮੌਜੂਦ ਹਨ। ਸਹਿਯੋਗੀ ਪਾਰਟੀਆਂ ਨੂੰ ਆਪਣੇ ਨਾਲ ਬਣਾਏ ਰੱਖਣ ਦੀ ਰਣਨੀਤੀ ‘ਤੇ ਵੀ ਇਸ ਮੀਟਿੰਗ ‘ਚ ਵਿਚਾਰ ਚਰਚਾ ਹੋ ਸਕਦੀ ਹੈ।