ਹੁਸ਼ਿਆਰਪੁਰ 30 ਜੂਨ (ਵਿਸ਼ਵ ਵਾਰਤਾ): ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 375 ਨਵੇ ਸੈਪਲ ਲੈਣ ਤੋ 138 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਹੋਣ ਤੇ 3 ਪਾਜੇਟਿਵ ਕੇਸ ਆਉਣ ਤੇ ਪਾਜੇਟਿਵ ਕੇਸਾ ਦੀ ਗਿਣਤੀ 182 ਹੋ ਗਈ ਹੈ । ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 13078 ਹੋ ਗਈ ਹੈ , ਤੇ 12097 ਨੈਗਟਿਵ ਅਤੇ 783 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 28 ਸੈਪਲ ਇੰਵੈਲਡ ਹਨ ,ਤੇ ਮੌਤ ਦੀ ਕੁੱਲ ਗਿਣਤੀ 6 ਹੈ , 12 ਕੇਸ ਐਕਟਿਵ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਪੱਤਰਕਾਰਾ ਨਾਲ ਸਾਝੀ ਕੀਤੀ । ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲੇ ਨਾਲ ਸਬੰਧਿਤ 1 ਕੇਸ ਲੁਧਿਆਣੇ ਤੋ ਟਾਡਾ ਬਲਾਕ ਦਾ ਉਮਰ 56 ਦੇ ਸਬੰਧਿਤ ਵਿਆਕਤੀ ਦਾ ਦੂਜਾ ਕੇਸ ਕਪੂਰਥਲਾਂ ਤੋ ਪੀ. ਐਚ. ਸੀ. ਪਾਲਦੀ ਤੋ 23 ਸਾਲਾ ਵਿਆਕਤੀ ਜੋ ਪੰਜਾਬ ਪੁਲਿਸ ਦਾ ਮੁਲਾਜਮ ਹੈ , ਇਕ ਲੋਕਲ ਹੁਸ਼ਿਆਰਪੁਰ ਵਾਰਡ 14 ਨਾਲ ਸਬੰਧਿਤ 26 ਸਾਲਾ ਵਿਆਕਤੀ ਹੈ । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...