ਹੁਸ਼ਿਆਰਪੁਰ 28 ਮਈ ( ਤਰਸੇਮ ਦੀਵਾਨਾ ) ਕੋਵਿਡ 19 ਵਾਇਰਸ ਦੇ ਪਾਜੇਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਆਕਤੀਆਂ ਦੇ ਲਏ ਗਏ ਸੈਪਲਾਂ ਵਿੱਚੋ ਅੱਜ 86 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਤੇ 4 ਨਵੇ ਪਾਜੇਟਿਵ ਕੇਸ ਮਿਲਣ ਨਾਲ ਜਿਲੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 115 ਹੋ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ
ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਤੱਕ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਕੁੱਲ 2157 ਸੈਪਲ ਲਏ ਗਏ ਅਤੇ ਇਹਨਾਂ ਵਿੱਚੋ 1904 ਸੈਪਲ ਨੈਗਟਿਵ , ਅਤੇ 109 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 29 ਸੈਪਲ ਇਨੰਵੈਲਡ ਹਨ ਅਤੇ 21 ਮਰੀਜ ਐਕਟਿਵ ਹਨ ਤੇ 5 ਮੌਤਾ ਹੋ ਚੁਕੀਆ ਹਨ । ਅੱਜ ਦੇ ਨਵੇ ਪਾਜੇਟਿਵ 4 ਮਰੀਜ ਪਿੰਡ ਨੰਗਲੀ ਜਲਾਲਪੁਰ ਦੇ ਕਿਡਨੀ ਤੋ ਪ੍ਰਭਾਵਿਤ ਵਿਆਕਤੀ ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ ਉਸ ਦੇ ਨਜਦੀਕੀ ਹੁਣ ਤੱਕ ਵਿਆਕਤੀ 17 ਪਾਜੇਟਿਵ ਆ ਚੁਕੇ ਹਨ । ਸਿਹਤ ਸੰਬਧੀ ਐਡਵਾਈਜਰੀ ਜਾਰੀ ਕਰਦੇ ਹੋਏ ਉਹਨਾਂ ਲੋਕਾ ਨੂੰ ਸਮਾਜਿਕ ਦੂਰੀ ਅਤੇ ਮੂੰਹ ਤੇ ਮਾਸਿਕ ਲਗਾਉਣ ਦੀ ਹਦਾਇਤ ਬਾਰੇ ਦੱਸਿਆ ਤਾਂ ਜੋ ਕਿ ਕੋਰੋਨਾ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ ।
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...