ਜਾਗ੍ਰਿਤੀ ਲਹਿਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੌਤਮ ਜਲੰਧਰੀ ‘ਕਲਮ ਦਾ ਧਨੀ’ ਐਵਾਰਡ ਨਾਲ ਸਨਮਾਨਿਤ
ਲੁਧਿਆਣਾ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰ ਸ਼ਹੀਦ ਨਰਿੰਦਰ ਨਾਥ ਖੰਨਾ ਜਲੰਧਰ ਦੇ ਪੋਤਰੇ ਅਤੇ ਜਾਗ੍ਰਿਤੀ ਲਹਿਰ ਦੇ ਸੰਪਾਦਕ ਗੌਤਮ ਜਲੰਧਰੀ ਨੂੰ ਪੱਤਰਕਾਰੀ ਲਈ ਸੇਵਾਵਾਂ ਦੇ ਬਦਲੇ ਫਿਲਮੀ ਮੈਗਜ਼ੀਨ ਫਿਲਮੀ ਫੌਕਸ ਦੇ ਸੰਪਾਦਕ ਨਰਿੰਦਰ ਨੂਰ ਵੱਲੋਂ ‘ਕਲਮ ਦਾ ਧਨੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮਾਰਕਿਟ ਕਮੇਟੀ ਲੁਧਿਆਣਾ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ ਅਤੇ ਬਰਡ ਸਰਵਿਸ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਰੱਖਬਾਗ ਲੁਧਿਆਣਾ ਵਿਖੇ ਆਪਣੇ ਕਰ ਕਮਲਾਂ ਨਾਲ ਨਿਵਾਜ਼ਿਆ। ਦਰਸ਼ਨ ਲਾਲ ਬਵੇਜਾ ਨੇ ਸੀਨੀਅਰ ਪੱਤਰਕਾਰ ਗੌਤਮ ਜਲੰਧਰੀ ਦੀ ਕਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਰੀਬ 24 ਸਾਲਾਂ ਦੇ ਪੱਤਰਕਾਰੀ ਦੇ ਆਪਣੇ ਕੈਰੀਅਰ ਵਿੱਚ ਉਨ੍ਹਾਂ ਦੈਨਿਕ ਅਜੀਤ ਗਰੁੱਪ, ਦੈਨਿਕ ਜਾਗਰਣ, ਦੈਨਿਕ ਭਾਸਕਰ, ਪੰਜਾਬ ਕੇਸਰੀ ਤੋਂ ਲੈ ਕੇ ਕਈ ਚੈਨਲਾਂ ਵਿੱਚ ਕੰਮ ਕਰਦੇ ਹੋਏ ਸਮਾਜ ਅਤੇ ਦੇਸ਼ ਦੀ ਸੇਵਾ ਕੀਤੀ ਹੈ। ਅੱਜ ਵੀ ਉਹ ਜਾਗ੍ਰਿਤੀ ਲਹਿਰ ਰਾਹੀਂ ਪੱਤਰਕਾਰੀ ਦੀ ਸੇਵਾ ਕਰ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਜਿੱਥੇ ਮੀਡੀਆ ਵਿੱਚ ਨਿਰਪੱਖਤਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਜਾਗ੍ਰਿਤੀ ਲਹਿਰ ਡਾਟ ਕਾਮ ਅਤੇ ਅਖਬਾਰ ਨੇ ਆਪਣੀਆਂ ਨਿਰਪੱਖ ਖਬਰਾਂ ਕਰਕੇ ਲੋਕਾਂ ਵਿੱਚ ਆਪਣੀ ਥਾਂ ਬਣਾ ਲਈ ਹੈ। ਫਿਲਮ ਫੌਕਸ ਦੇ ਸੰਪਾਦਕ ਨਰਿੰਦਰ ਨੂਰ ਨੇ ਕਿਹਾ ਕਿ ਉਹ ਪੱਤਰਕਾਰ ਗੌਤਮ ਜਲੰਧਰੀ ਦੀ ਕਲਮ ਨੂੰ ਸਲਾਮ ਕਰਦੇ ਹਨ। ਉਨ੍ਹਾਂ ਦੀ ਲੇਖਣੀ ਸਦਕਾ ਹੀ ਸੰਸਥਾ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਹੈ।ਇਸ ਮੌਕੇ ਪ੍ਰਦੀਪ ਗੁਪਤਾ ਹਮਸਫਰ, ਹੀਰਾ ਲਾਲ ਗੋਇਲ, ਹਰਕੇਸ਼ ਮਿੱਤਲ, ਵਿਪਨ ਕੁਮਾਰ ਐਵਰਸ਼ਾਇਨ, ਮਨੋਹਰ ਲਾਲ ਕਵਾਤਰਾ, ਮਨੀਸ਼ ਸਾਮਾ, ਵਿਸ਼ਾਲ ਜੈਨ, ਨਿਤਿਨ ਜੈਨ, ਟੋਨੀ ਮੱਕੜ, ਵਿੱਕੀ ਕੁੰਦਰਾ, ਪਾਲੀ ਮਹਿਤਾ, ਨਰੇਸ਼ ਫੌਜੀ, ਪੰਡਿਤ ਬਾਬੂ ਰਾਮ, ਡੀ.ਕੇ ਅਰੋੜਾ, ਡਾ. ਤ੍ਰਿਲੋਚਨ ਸਿੰਘ ਐਡਵੋਕੇਟ ਚਰਨਪ੍ਰੀਤ ਸਿੰਘ, ਡਾ: ਅਰਵਿੰਦਰ ਸਿੰਘ, ਸ਼ੇਖਰ ਗੋਇਲ, ਸਮੀਰ ਥਾਪਰ, ਜੇ.ਕੇ ਅਰੋੜਾ, ਰਮੇਸ਼ ਕਵਾਤਰਾ, ਕੇਵਲ ਵਰਮਾ, ਗਿਰਧਾਰੀ ਲਾਲ ਸਚਦੇਵਾ, ਅਜੇ ਸਚਦੇਵਾ, ਤਾਜ ਬਰਮਨ, ਸਰਤਾਜ, ਡੂੰਗਰ ਸਿੰਘ, ਹਰਮੀਤ ਬੱਗਾ, ਸਤੀਸ਼ ਜੀ, ਵਰਿੰਦਰ ਗੁਪਤਾ ਐਡਵੋਕੇਟ ਆਦਿ ਹਾਜ਼ਰ ਸਨ।