ਹੁਸ਼ਿਆਰਪੁਰ,18 ਅਗਸਤ (ਤਰਸੇਮ ਦੀਵਾਨਾ)- ‘ਤਾਜਦਾਰਾਂ ਦੇ ਨਾਂ ਅਮੀਰਾਂ ਦੇ,ਦੀਵੇ ਜਗਦੇ ਸਦਾ ਫਕੀਰਾਂ ਦੇ’ ਅਖਾਣ ਮੁਤਾਬਿਕ ‘ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ’ ਵੱਲੋਂ ‘ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ,ਇੰਡੀਆ’ ਅਤੇ ਐੱਨ.ਆਰ.ਆਈ.ਰਾਜ ਕੁਮਾਰ ਭਾਟੀਆ ਅਮਰੀਕਾ ਦੇ ਸਹਿਯੋਗ ਨਾਲ ਚੇਅਰਮੈਨ ਤਰਸੇਮ ਦੀਵਾਨਾ ਅਤੇ ਵਿਨੋਦ ਕੌਸ਼ਲ ਦੀ ਦੇਖ-ਰੇਖ ਹੇਠ ਸਵ. ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਦੀ ਯਾਦ ਨੂੰ ਸਮਰਪਿਤ ‘ਸਲਾਨਾ ਸੂਫੀਆਨਾ ਮੇਲਾ’ ‘ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ’ ਤੇ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਉਤਸਵ ਸਥਾਨਕ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।ਇਸ ਸਲਾਨਾ ਸੂਫੀਆਨਾ ਮੇਲੇ ਦਾ ਉਦਘਾਟਨ ਸਰਵ ਸ਼੍ਰੀ ਸਾਈਂ ਕੰਵਲ ਸ਼ਾਹ ‘ਕਾਦਰੀ’ ਅੰਮ੍ਰਿਤਸਰ,ਸ਼੍ਰੀ ਅਮਰਪਾਲ ਸਿੰਗ ਕਾਕਾਸਾਰਾ ਪ੍ਰਧਾਨ ਸਰਦਾਰ ਹਰਬਖਸ਼ ਸਿੰਘ ਚੈਰੀਟੇਬਲ ਟਰੱਸਟ ਹੁਸ਼ਿਆਰਪੁਰ ਅਤੇ ਸਾਈਂ ਗੀਤਾ ਬੱਧਣ ਗੱਦੀ ਨਸ਼ੀਨ ‘ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ’ ਨੇ ਕੀਤਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਸੰਗੀਤ ਸਮਰਾਟ ਮਾਸਟਰ ਬ੍ਰਹਮਾਨੰਦ ਜੀ,ਵਿਨੋਦ ਕੁਮਾਰ ਮੋਦੀ ਉੱਪ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ, ਪ੍ਰੋ. ਬਹਾਦਰ ਸਿੰਘ ਸੁਨੇਤ ਉੱਘੇ ਸਮਾਜ ਸੇਵੀ, ਇੰਜ.ਜਗਦੀਸ਼ ਲਾਲ ਬੱਧਣ ਪ੍ਰਧਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਰਜਿ.ਪੰਜਾਬ,ਧਰਮਪਾਲ ਜ਼ਿਲਾ ਪ੍ਰਧਾਨ ਲੁਧਿਆਣਾ ਬੇਗਮਪੁਰਾ ਟਾਈਗਰ ਫੋਰਸ, ਰਕੇਸ਼ ਕੁਮਾਰ ਸ਼ੰਮੀ ਉੱਪ ਪ੍ਰਧਾਨ ਬੀ.ਟੀ.ਐੱਫ. ਲੁਧਿਆਣਾ,ਸ਼੍ਰੀ ਸ਼ਾਖਾ ਬੱਗਾ ਨੇ ਸ਼ਿਰਕਤ ਕੀਤੀ।ਇਸ ਮੇਲੇ ਵਿੱਚ ਪੰਜਾਬ ਭਰ ਦੇ ਮਕਬੂਲ ਸੂਫੀ ਗਾਇਕਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਮਾਂ ਬੋਲੀ ਦੇ ਕਦਰਦਾਨਾਂ ਤੇ ਆਸ਼ਕਾਂ ਨੇ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਜਨਕ ਰਾਜ ਖਾਨਪੁਰੀ ਨੇ ਬਾਬਾ ਬਾਲਕ ਨਾਥ ਜੀ ਦੀ ਆਰਤੀ ਨਾਲ ਸਲਾਨਾ ਸੂਫੀਆਨਾ ਮੇਲੇ ਦਾ ਆਗਾਜ਼ ਕੀਤਾ।ਇਸ ਮੌਕੇ ਸੂਫੀ ਸੰਗੀਤ ਦੇ ਅਜ਼ੀਮ ਫਨਕਾਰ ਤੂੰਬੀ ਦੇ ਬਾਦਸ਼ਾਹ ਸਵਰਗਵਾਸੀ ਲਾਲ ਚੰਦ ਯਮਲਾ ਦੇ ਲਾਡਲੇ ਸ਼ਾਗਿਰਦ ਉਸਤਾਦ ਸੁਰਿੰਦਰ ਪਾਲ ‘ਪੰਛੀ’ ਨੇ ਆਪਣੇ ਮਰਹੂਮ ਗੁਰੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ,ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’,’ਤਾਜਦਾਰਾਂ ਦੇ ਨਾਂ ਅਮੀਰਾਂ ਦੇ,ਦੀਵੇ ਜਗਦੇ ਸਦਾ ਫਕੀਰਾਂ ਦੇ, ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਈਂ ਵੇ,ਅਲੱ੍ਹੜ ਪੁਣੇ ਵਿੱਚ ਲੱਗੀਆਂ ਤੋੜ ਨਿਭਾਈਂ ਵੇ’, ‘ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ,ਜਿਨ੍ਹੇ ਤੇਰਾ ਹੋਣਾ ਏ ਸਹਾਈ’, ‘ਤੂੰਬਾ ਜਿੰਦੜੀ ਦਾ ਸਦਾ ਨਹੀਂ ਵਜੱਦਾ ਰਹਿਣਾ’ ਆਦਿ ਗੀਤਾਂ ਨਾਲ ਮੇਲੇ ਨੂੰ ਸਿਖਰਾਂ ‘ਤੇ ਪੁਚਾਇਆ।ਇਸ ਉਪਰੰਤ ਉੱਘੇ ਸੂਫੀ ਗਾਇਕ ਗੁਰਵਿੰਦਰ ਨਾਗਰਾ ਨੇ ‘ਸਾਈਆਂ ਵੇ ਸਾਈਆਂ’,’ਦਮ ਦਮ ਦੇ ਵਿੱਚ ਯਾਰ’,’ਘੂੰਗਰੂ ਮਸਤਾਂ ਦੇ’,’ਚਲੋ ਸ਼ਾਹ ਤਲਾਈਆਂ ਚੱਲੀਏ’ ਸੂਫੀ ਗਾਇਕ ਰਾਜ ਰੰਗੀਲਾ ਨੇ ‘ਨਾ ਜਾਇਓ ਪ੍ਰਦੇਸ ਉੱਥੇ ਮਾਂ ਨਹੀਂ ਲੱਭਣੀ’, ‘ਫਿਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ’ ਸੂਫੀ ਗਾਇਕਾ ਦਲਵਿੰਦਰ ਭੱਟੀ ਨੇ ‘ਤੇਰੀ ਵੰਝਲੀ ਤੇ ਲੱਗੀ ਹੋਈ ਹੀਰ ਰਾਂਝਣਾ’, ‘ਵਿਹੜੇ ਆ ਵੜ ਮੇਰੇ’ ਸੋਮਨਾਥ ਦੀਵਾਨਾ ਨੇ ਮਕਬੂਲ ਸੂਫੀ ਗੀਤ ‘ਤੇਰਾ ਨੀ ਪੀਰ ਮਨਾਵਣ ਆਏ ਹਾਂ’, ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ,ਤੂੰ ਵੀ ਤਾਂ ਰੱਬਾ ਯਾਰ ਰੱਖਿਆ’ਆਦਿ ਗੀਤਾਂ ਨਾਲ ਸ਼ਰੋਤਿਆਂ ਨੂੰ ਝੂੰਮਣ ਲਾ ਦਿੱਤਾ।ਮਕਬੂਲ ਸੂਫੀ ਗਾਇਕ ਮੋਹਣ ਮਾਹੀ ਨੇ ‘ਵੱਸਦਾ ਰਹੇ ਦਰਬਾਰ ਜੀ ਪੀਰ ਨਿਗਾਹੇ ਵਾਲਾ’,’ਜਦੋਂ ਆਪ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਏ’, ਪੰਕਜ ਦੁਲੈਹੜ ਨੇ ‘ਸਾਈਆਂ ਵੇ ਮੈਂ ਤਾਂ ਤੇਰੇ ਰੱਖਣ ਦੀਆਂ ਰੱਖਦਾ’ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ।ਫਿਰ ਵਾਰੀ ਉਸਤਾਦ ਤਰਸੇਮ ਦੀਵਾਨਾ ਦੇ ਲਾਡਲੇ ਤੇ ਹੋਣਹਾਰ ਸਪੁੱਤਰ ਮਾਸਟਰ ਅਜਮੇਰ ਦੀਵਾਨਾ ਦੀ ਜਿਸ ਨੇ ‘ਅਸੀਂ ਭਗਵੇਂ ਰੰਗਾਂ ਦੇ ਮਾਹੀਆ ਟੱਲੇ,ਇੱਕ ਤੇਰੀ ਦੀਦ ਬਦਲੇ’,’ਕੁੱਲੀ ਨੀ ਫਕੀਰ ਦੀ ਵਿੱਚੋਂ,ਅੱਲ੍ਹਾ ਹੂ ਦਾ ਆਵਾਜਾ ਆਵੇ’ ਨਾਲ ਆਪਣੀ ਪੁਖਤਾ ਗਾਇਕੀ ਦਾ ਸਬੂਤ ਦਿੱਤਾ।ਦਰਸ਼ਕਾਂ ਦੀ ਭਰਪੂਰ ਮੰਗ ‘ਤੇ ਮਕਬੂਲ ਸੂਫੀ ਗਾਇਕ ਤਰਸੇਮ ਦੀਵਾਨਾ ਨੇ’ਅੱਲਾ ਮੰਨੀਏ,ਫੱਕਰ ਮੰਨੀਏ,ਮੰਨੀਏ ਕਿਤਾਬਾਂ ਚਾਰ’ ਦਾ ਗਾਇਨ ਕਰਕੇ ਆਪਣੇ ਫਨ ਦਾ ਲੋਹਾ ਮਨਵਾਇਆ।ਇਸ ਮੌਕੇ ਮੰਚ ਸੰਚਾਲਨ ਸੋਨੀ ਮੱਛਰੀਵਾਲ,ਭੋਲਾ ਸੁਖੀਆਬਾਦ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਾਖੂਬੀ ਨਿਭਾਇਆ।ਇਸ ਮੌਕੇ ਸੂਫੀ ਫਕੀਰਾਂ ਅਤੇ ਸੰਤ ਲੋਕਾਂ ਵਿੱਚ ਸਰਵ ਸ਼੍ਰੀ ਸਾਈਂ ਕੰਵਲ ਸ਼ਾਹ ‘ਕਾਦਰੀ’ ਅੰਮ੍ਰਿਤਸਰ,ਮੌਲਾ ਬਾਬਾ,ਸਾਈਂ ਦਲੀਪ ਸ਼ਾਹ ਦਕੋਹੇ ਵਾਲੇ,ਸਾਈਂ ਸੋਢੀ ਸ਼ਾਹ,ਸਾਈਂ ਕਾਲੇ ਸ਼ਾਹ,ਵੈਦ ਜੀ ਚੱਗਰਾਂ ਵਾਲੇ,ਸਾਈਂ ਜੀ ਭੀਣਾਂ ਵਾਲੇ,ਬੀਬੀ ਹਰਭਜਨ ਕੌਰ ਗੱਦੀ ਨਸ਼ੀਨ ਬੋਦੀਆਂ ਵਾਲੀ ਸਰਕਾਰ,ਸਾਈਂ ਜਗਜੀਵਣ ਸ਼ਾਹ ਮਹਿਮੋਵਾਲ ਆਦਿ ਨੇ ਹਾਜ਼ਰੀਆਂ ਭਰੀਆਂ।’ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ’ ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੰਗੀਤ ਪ੍ਰੇਮੀਆਂ ਅਤੇ ਸੂਫੀ ਗਾਇਕਾਂ ਦਾ ਧੰਨਵਾਦ ਕੀਤਾ।’ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ,ਇੰਡੀਆ’ ਵੱਲੋਂ ਪੰਜਾਬ ਭਰ ਤੋਂ ਆਏ ਪੱਤਰਕਾਰਾਂ ਅਤੇ ਹੋਰ ਬਹੁਤ ਸਾਰੀਆਂ ਅਹਿਮ ਸ਼ਖਸ਼ੀਅਤਾਂ ਦਾ ਮੈਡਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।
ਫੋਟੋ ਕੈਪਸ਼ਨ: ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ’ ਵੱਲੋਂ ‘ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ,ਇੰਡੀਆ’ ਦੇ ਸਹਿਯੋਗ ਨਾਲ ਕਰਵਾਏ ਗਏ ‘ਸਲਾਨਾ ਸੂਫੀਆਨਾ ਮੇਲੇ’ ਦੇ ਦ੍ਰਿਸ਼।