ਬਾਕੀ ਦੋ ਮਰੀਜ਼ਾਂ ਨੂੰ ਪੀਜੀਆਈ ਤੋਂ ਮਿਲੀ ਛੁੱਟੀ
ਐਸ ਏ ਐਸ ਨਗਰ, 21 ਮਈ( ਵਿਸ਼ਵ ਵਾਰਤਾ)- ਸਥਿਤੀ ਦੇ ਤੇਜ਼ੀ ਨਾਲ ਸਧਾਰਣਤਾ ਵੱਲ ਵਧਣ ਦੇ ਸਬੂਤ ਵਜੋਂ, ਬਾਕੀ ਦੋ ਕੋਰੋਨਾ ਵਾਇਰਸ ਪਾਜੇਟਿਵ ਮਰੀਜ਼ਾਂ ਨੂੰ ਅੱਜ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਿੱਚਂਜ ਇੱਕ 30 ਸਾਲਾਂ ਦਾ ਪੁਰਸ਼ ਹੈ ਜੋ ਨਯਾਗਾਓਂ ਦਾ ਰਹਿਣ ਵਾਲਾ ਹੈ, ਜਦੋਂਕਿ ਦੂਜੀ ਮਿਲਖ ਪਿੰਡ ਦੀ 24 ਸਾਲਾਂ ਮਹਿਲਾ ਹੈ।
ਹੁਣ, ਜ਼ਿਲੇ ਵਿਚ ਐਕਟਿਵ ਮਾਮਲੇ ਜ਼ੀਰੋ ਹੋ ਗਏ ਹਨ, ਭਾਵ ਜ਼ਿਲੇ ਵਿਚ ਕੋਈ ਐਕਟਿਵ ਕੇਸ ਨਹੀਂ ਬਚਿਆ। ਜ਼ਿਲ੍ਹਾ ਸਿਹਤ ਅਥਾਰਟੀਆਂ ਦੀ ਸ਼ਲਾਘਾ ਕਰਦਿਆਂ ਡੀਸੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸੱਚੇ ਕੋਰੋਨਾ ਯੋਧਿਆਂ ਵਜੋਂ ਕੰਮ ਕੀਤਾ ਹੈ। ਹੁਣ ਜ਼ਿਲੇ ਵਿਚ ਤਿੰਨ ਮੌਤਾਂ ਨਾਲ ਛੁੱਟੀ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 102 ਹੈ।
Gangster Lawrence Bishnoi : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਤੇ ਹਾਈ ਕੋਰਟ ਵਿੱਚ ਸੁਣਵਾਈ ਅੱਜ
Gangster Lawrence Bishnoi : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਤੇ ਹਾਈ ਕੋਰਟ ਵਿੱਚ ਸੁਣਵਾਈ ਅੱਜ ਚੰਡੀਗੜ੍ਹ, 30ਜਨਵਰੀ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਦੀ...