ਜਲੰਧਰ ਵਿੱਚ ਚੱਲ ਰਿਹਾ ਸੀ ਹਨੀਟ੍ਰੈਪ ਦਾ ਗੰਦਾ ਖੇਲ, ਦੋ ਔਰਤਾਂ ਸਮੇਤ ASI ਤੇ ਕਾਂਸਟੇਬਲ ਤੇ ਕੇਸ ਦਰਜ
ਚੰਡੀਗੜ੍ਹ, 29ਮਈ (ਵਿਸ਼ਵ ਵਾਰਤਾ)- ਜਲੰਧਰ ਪੁਲਿਸ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਜਲੰਧਰ ਵਿੱਚ ਹਨੀਟ੍ਰੈਪ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ਨੂੰ ਕਮਿਸ਼ਨਰੇਟ ਪੁਲਿਸ ਦਾ ਏਐਸਆਈ ਅਤੇ ਕਾਂਸਟੇਬਲ ਹਨੀਟ੍ਰੈਪ ਗੈਂਗ ਚਲਾ ਰਹੇ ਸਨ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਗੈਂਗ ਦੀ ਲੜਕੀ ਨੂੰ ਮਦਦ ਦੇ ਬਹਾਨੇ ਇੱਕ ਵਿਅਕਤੀ ਕੋਲ ਭੇਜਿਆ ਅਤੇ ਫਿਰ ਜਾਅਲੀ ਛਾਪਾ ਮਾਰਿਆ। ਬਾਅਦ ਵਿੱਚ ਉਸ ਨੇ ਛੇੜਛਾੜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਮੰਗ ਕੀਤੀ।
ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਜੰਡਿਆਲਾ ਪੁਲਿਸ ਚੌਕੀ ਦੇ ਏਐਸਆਈ ਕਸ਼ਮੀਰ ਲਾਲ, ਕਾਂਸਟੇਬਲ ਪਰਮਜੀਤ ਸਿੰਘ ਸਣੇ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਂਸਟੇਬਲ ਪਰਮਜੀਤ ਸਿੰਘ ਨੂੰ ਛੱਡ ਕੇ ਬਾਕੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਤਾਇਨਾਤ ਇਕ ਏ.ਐੱਸ.ਆਈ. ਕਸ਼ਮੀਰ ਲਾਲ ਅਤੇ ਇਕ ਹੌਲਦਾਰ ਪਰਮਜੀਤ ਸਿੰਘ ਸਮੇਤ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮਿਲੀ ਹੈ ਕਿ ਪੁਲਿਸ ਮੁਲਾਜ਼ਮ ਔਰਤਾਂ ਨਾਲ ਮਿਲ ਕੇ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰਦੇ ਸਨ।
ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਏਐਸਆਈ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਪੁਲਿਸ ਮੁਲਾਜ਼ਮ ਫਰਾਰ ਚੱਲ ਰਿਹਾ ਹੈ, ਜਿਸ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਜੁੱਟੀਆਂ ਹੋਈਆਂ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਦੋਸ਼ੀਆਂ ਤੇ ਫਿਰੌਤੀ, ਜਾਨੋਂ ਮਾਰਨ ਦੀ ਧਮਕੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਕਾਰਨ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।