ਜਲੰਧਰ ਦੇ ਪਿੰਡ ਵਿੱਚ ਲੁਕੇ ਗੈਂਗਸਟਰ, ਭਾਰੀ ਗਿਣਤੀ ਵਿੱਚ ਪੁਲਿਸ ਨੇ ਕੀਤੀ ਘੇਰਾਬੰਦੀ, ਭਾਲ ਜਾਰੀ
ਚੰਡੀਗੜ੍ਹ 1 ਨਵੰਬਰ(ਵਿਸ਼ਵ ਵਾਰਤਾ) – ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭੋਗਪੁਰ ਇਲਾਕੇ ਦੇ ਇੱਕ ਪਿੰਡ ਚੱਕ ਝੰਡੂ ਵਿੱਚ ਕੁੱਝ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਭਾਰੀ ਗਿਣਤੀ ਵਿੱਚ ਜਲੰਧਰ ਰੂਰਲ ਦੀ ਪੁਲਿਸ ਮੌਜੂਦ ਹੈ। ਇਹਨਾਂ ਗੈਂਗਸਟਰਾਂ ਦੀ ਭਾਲ ਸਵੇਰੇ ਲਗਭਗ 6 ਵਜੇ ਤੋਂ ਚੱਲ ਰਹੀ ਹੈ। ਪੁਲਿਸ ਵੱਲੋਂ ਪਿੰਡ ਦੇ ਬਾਹਰ ਖੇਤਾਂ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਕਮਾਦ ਦੇ ਖੇਤਾਂ ਵਿੱਚ ਲਗਾਤਾਰ ਡ੍ਰੋਨ ਰਾਹੀਂ ਵੀ ਗੈਂਗਸਟਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਗੈਂਗਸਟਰ ਕੌਣ ਹਨ ਅਤੇ ਕਿਹਨਾਂ ਮਾਮਲਿਆਂ ਵਿੱਚ ਲੋੜੀਂਦੇ ਹਨ ਇਸ ਬਾਰੇ ਪੁਲਿਸ ਨੇ ਅਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਰਾਊਂਡਅਪ ਕਰਨ ਤੋਂ ਬਾਅਦ ਹੀ ਇਸ ਬਾਬਤ ਜਾਣਕਾਰੀ ਦਿੱਤੀ ਜਾਵੇਗੀ।