ਜਲੰਧਰ ਦੇ ਪਿੰਡ ‘ਚ ਨੌਜਵਾਨ ਤੇ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ , ਅਮਰੀਕਾ ਬੈਠੇ NRI ਨੇ ਮਾਰਨ ਲਈ ਭੇਜੇ ਸਨ ਗੁੰਡੇ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 25 ਮਈ(ਵਿਸ਼ਵ ਵਾਰਤਾ)ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਹੈ। ਗਾਜ਼ੀਪੁਰ ਦੀ ਨਵੀਂ ਕਾਲੋਨੀ ‘ਚ ਕਰੀਬ 5 ਅਣਪਛਾਤੇ ਵਿਅਕਤੀਆਂ ਨੇ ਇਕ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਨੌਜਵਾਨ ਵਾਲ-ਵਾਲ ਬਚ ਗਿਆ। ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੂੰ ਮਾਰਨ ਲਈ ਅਮਰੀਕਾ ਬੈਠੇ NRI ਨੇ ਗੁੰਡੇ ਭੇਜੇ ਸਨ। ਪੁਲੀਸ ਨੇ ਐਨਆਰਆਈ ਅਤੇ ਹੋਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਭਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਰੀਪੁਰ ਨੇ ਦੱਸਿਆ ਕਿ ਅੱਜ ਉਸ ਨੂੰ ਵਟਸਐਪ ਨੰਬਰ ਤੋਂ ਇਕ ਤੋਂ ਬਾਅਦ ਇਕ ਫੋਨ ਆਇਆ ਕਿ ਅਸੀਂ ਉਸ ਨੂੰ ਗਾਜ਼ੀਪੁਰ ਪਲਾਟ ਵਿਖੇ ਆ ਕੇ ਮਿਲ। ਜਦੋਂ ਉਹ ਉਸ ਥਾਂ ‘ਤੇ ਪਹੁੰਚਿਆ ਤਾਂ ਅਚਾਨਕ ਇਨੋਵਾ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰ ਕਰੀਬ 5 ਤੋਂ 6 ਰਾਊਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜੋ ਤੁਰੰਤ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਪਲਾਟ ਨੂੰ ਲੈ ਕੇ ਅਦਾਲਤ ਵਿੱਚ ਵਿਵਾਦ ਚੱਲ ਰਿਹਾ ਹੈ ।