ਜਲੰਧਰ ਵਿੱਚ ਸਹਾਇਕ ਕਮਿਸ਼ਨਰ ਵਜੋਂ ਤਾਇਨਾਤ ਅਨੂਪ੍ਰੀਤ ਕੌਰ ਨੂੰ ਗਵਰਨਰ ਵੀ ਪੀ ਸਿੰਘ ਬਦਨੌਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। 1 ਕਰੋੜ 63 ਲੱਖ ਰੁਪਏ ਦੇ ਗਬਨ ਮਾਮਲੇ ਵਿਚ ਨਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕੀਤੀ ਗਿਆ।ਦੱਸ ਦਈਏ ਕਿ ਅਨੂਪ੍ਰੀਤ ਕੌਰ ਪਹਿਲਾਂ ਪੱਟੀ ਦੀ ਐੱਸਡੀਐੱਮ ਵੀ ਰਹਿ ਚੁੱਕੀ ਹੈ ਅਤੇ ਹੁਣ ਉਹ ਜਲੰਧਰ ਵਿਚ ਸਹਾਇਕ ਕਮਿਸ਼ਨਰ ਤਾਇਨਾਤ ਸਨ। ਉਨ੍ਹਾਂ ਦਾ ਇਕ ਗ਼ਬਨ ਮਾਮਲੇ ਵਿਚ ਨਾਂਅ ਆਉਣ ‘ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਦੀ ਪੁਸ਼ਟੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਕੀਤੀ ਗਈ।
PUNJAB ਦੇ ਸਰਕਾਰੀ ਸਕੂਲਾਂ ਦੇ 50 ਹੈੱਡਮਾਸਟਰ ਟਰੇਨਿੰਗ ਲਈ ਅਹਿਮਦਾਬਾਦ ਰਵਾਨਾ
PUNJAB ਦੇ ਸਰਕਾਰੀ ਸਕੂਲਾਂ ਦੇ 50 ਹੈੱਡਮਾਸਟਰ ਟਰੇਨਿੰਗ ਲਈ ਅਹਿਮਦਾਬਾਦ ਰਵਾਨਾ ਚੰਡੀਗੜ੍ਹ 7ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਦੇ ਸਰਕਾਰੀ ਸਕੂਲਾਂ ਦੇ...