ਜਲੰਧਰ ‘ਚ ਚੰਨੀ ਦੇ ਰੋਡ ਸ਼ੋਅ ਵਿੱਚ ਹਜ਼ਾਰਾ ਲੋਕਾਂ ਦੀ ਹਾਜ਼ਰੀ ਨੇ ਦਿੱਤੇ ਜਿੱਤ ਦੇ ਸਾਫ ਸੰਕੇਤ
ਜਲੰਧਰ ਦੇ ਲੋਕਾਂ ਨੇ ਦਲ ਬਲਦੂਆਂ ਨੂੰ ਨਕਾਰ ਦਿੱਤਾ-ਚਰਨਜੀਤ ਚੰਨੀ
ਜਲੰਧਰ ਦੇ ਲੋਕਾਂ ‘ਚ ਰਹਿ ਕੇ ਹੀ ਤਰੱਕੀ ਤੇ ਵਿਕਾਸ ਕਰਵਾਉਣਾ ਮੇਰਾ ਮੁੱਖ ਏਜੰਡਾ
ਜਲੰਧਰ, 30 ਮਈ (ਵਿਸ਼ਵ ਵਾਰਤਾ):- ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ।ਇਹ ਰੋਡ ਸ਼ੋਅ ਮਿਲਾਪ ਚੋਂਕ ਤੋਂ ਸ਼ੁਰੂ ਹੋਇਆ ਤੇ ਰੈਣਕ ਬਜ਼ਾਰ ਵਿੱਚ ਸ਼ਹਿਰ ਵਾਸੀਆਂ ਨੇ ਚਰਨਜੀਤ ਸਿੰਘ ਚੰਨੀ ਦਾ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ।ਇਸ ਦੌਰਾਨ ਦੁਕਾਨਦਾਰਾਂ ਨੇ ਥਾਂ ਥਾਂ ਤੇ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਤੇ ਉਨਾਂ ਦੇ ਹੱਕ ਵਿੱਚ ਭੁਗਤਣ ਦਾ ਐਲਾਨ ਕੀਤਾ।ਇਸ ਰੋਡ ਸ਼ੋਅ ਦੌਰਾਨ ਸਾਬਕਾ ਵਿਧਾਇਕ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੈਰੀ,ਸਾਬਕਾ ਕੋਸਲਰ ਜਸਲੀਨ ਸੇਠੀ,ਅਸ਼ਵਨੀ ਜਾਂਗਰਾਲ ਇਲਾਵਾ ਵੱਡੀ ਗਿਣਤੀ ਵਿੱਚ ਜਿੱਥੇ ਕਿ ਕਾਂਗਰਸ ਦੇ ਨੇਤਾ ਅਤੇੇ ਵਰਕਰ ਹਾਜ਼ਰ ਸਨ ਉਥੇ ਹੀ ਹਜ਼ਾਰਾ ਦੀ ਗਿਣਤੀ ਵਿੱਚ ਮਹਿਲਾਵਾਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਕੇ ਇਸ ਰੋਡ ਸ਼ੋਅ ਵਿੱਚ ਸ਼ਾਮਲ ਹੋਈਆਂ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਦੀ ਤਰੱਕੀ ਅਤੇ ਵਿਕਾਸ ਦੇ ਨਵੇਂ ਰਾਹ ਖੋਲਣਾ ਹੀ ਉਨਾਂ ਦਾ ਮੁੱਖ ਏਜੰਡਾ ਹੈ ਤੇ ਉਨਾਂ ਕੋਲ ਵਿਕਾਸ ਅਤੇ ਤਰੱਕੀ ਦਾ ਰੋਡ ਮੈਪ ਹੈ।ਉਨਾਂ ਕਿਹਾ ਕਿ ਜਲੰਧਰ ਚੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਵਰਗੇ ਲੀਡਰਾਂ ਨੇ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੋਲ ਬਣਾਇਆ ਹੋਇਆ ਹੈ ਪਰ ਉਹ ਲੋਕਾਂ ਨੂੰ ਸੁਖਾਵਾਂ ਮਾਹੋਲ ਦੇਣਗੇ।ਸ.ਚੰਨੀ ਨੇ ਕਿਹਾ ਕਿ ਜਲੰਧਰ ਵਿੱਚੋਂ ਨਸ਼ਾ ਖਤਮ ਕਰਨਾ ਉਨਾਂ ਦਾ ਮੁੱਖ ਟੀਚਾ ਹੈ ਤੇ ਇਥੋਂ ਹਰ ਤਰਾਂ ਦੇ ਗੈਰ ਕਨੂੰਨੀ ਕੰਮ ਕਰਨ ਵਾਲੇ ਮਾਫੀਏ ਨੂੰ ਭਜਾਇਆ ਜਾਵੇਗਾ।ਉਨਾ ਕਿਹਾ ਕਿ ਨਸ਼ੇ ਅਤੇ ਦੜੇ ਸੱਟੇ ਦੇ ਕਾਰੋਬਾਰਾਂ ਨੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ ਹਨ ਤੇ ਜਦੋਂ ਉਹ ਲੋਕਾਂ ਵਿੱਚ ਵਿਚਰਦੇ ਹਨ ਤਾਂ ਲੋਕ ਆਪਣੇ ਘਰਾਂ ਦਾ ਦੁਖਾਂਤ ਉਨਾਂ ਨੂੰ ਸੁਣਾਉਦੇਂ ਹਨ।ਸ.ਚੰਨੀ ਨੇ ਕਿਹਾ ਕਿ ਨਸ਼ੇ ਸਮੇਤ ਚੱਲ ਰਹੇ ਗੈਰ ਕਨੂੰਨੀ ਕੰਮ ਸਿਆਸੀ ਸ੍ਰਪਰਸਤੀ ਹੇਠ ਹੋ ਰਹੇ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਜਲੰਧਰ ਦੀ ਤਰੱਕੀ ਦਾ ਪਾਸਵਰਡ ਰਿੰਕੂ ਨੂੰ ਦੇ ਕੇ ਗਏ ਸਨ ਤੇ ਰਿੰਕੂ ਨੇ ਇਸ ਸਾਲ ਵਿੱਚ ਜਲੰਧਰ ‘ਚ ਇੱਕ ਇੱਟ ਵੀ ਨਹੀਂ ਲਗਾਈ ਉਹੀ ਪਾਸਵਰਡ ਹੁਣ ਟੀਨੂੰ ਨੂੰ ਦਿੱਤਾ ਹੈ।ਉਨਾਂ ਕਿਹਾ ਕਿ ਭਾਜਪਾ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਕੇ ਇਥੋਂ ਦੀ ਅਰਥ ਵਿਵਸਥਾ ਨੂੰ ਢਾਅ ਲਗਾਉਦਾ ਚਾਹੁੰਦੀ ਹੈ ਤੇ ਆਮ ਆਦਮੀ ਪਾਰਟੀ ਵੀ ਉਸੇ ਨਕਸ਼ੇ ਕਦਮ ਤੇ ਚੱਲ ਰਹੀ ਹੈ।ਸ.ਚੰਨੀ ਨੇ ਕਿਹਾ ਕਿ ਇਨਾਂ ਚੋਣਾਂ ਦੌਰਾਨ ਦਲ-ਬਦਲੂ ਉਮੀਦਵਾਰਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਤੇ ਲੋਕ ਇਨਾਂ ਦਲ-ਬਦਲੂ ਲੀਡਰਾਂ ਂਮੂੰਹ ਹੀ ਨਹੀਂ ਲਗਾ ਰਹੇ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਉਮੀਦਵਾਰ ਗਠਜੋੜ ਦੇ ਗੁਮਰਾਹਕੰੁਨ ਪੋਸ਼ਟਰ ਲਗਾ ਕੇ ਲੋਕਾਂ ਨੂੰ ਉਨਾਂ ਦੇ ਨਿਸ਼ਾਨੇ ਤੋਂ ਭਟਕਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਜਿਸ ਕਿ ਹਾਰ ਅਤੇ ਬੁਖਲਾਗਟ ਨਿਸ਼ਾਂਨੀ ਹੈ।ਚੰਨੀ ਨੇ ਕਿਹਾ ਕਿ ਉਹ ਜਿੱਤ ਕੇ ਜਲੰਧ੍ਰਰ ਦੇ ਲੋਕਾਂ ਵਿੱਚ ਰਹਿ ਕੇ ਹੀ ਜਲੰਧਰ ਦਾ ਵਿਕਾਸ ਅਤੇ ਲੋਕਾਂ ਦੇ ਕੰਮ ਕਰਨਗੇ।