ਜਲੰਧਰ ‘ਚ ਅਦਾਲਤ ਦੇ ਸਾਹਮਣੇ ਮਹਿਲਾ ਪੁਲਿਸ ਅਧਿਕਾਰੀ ਦੇ ਕੱਪੜੇ ਪਾੜੇ
ਭਰਾ ਦੇ ਸਿਰ ਵਿੱਚ ਮਾਰੀ ਸੱਟ
ਜਲੰਧਰ,5 ਜੁਲਾਈ(ਵਿਸ਼ਵ ਵਾਰਤਾ) ਇਥੇ ਅਦਾਲਤ ਦੇ ਸਾਹਮਣੇ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਕਪੜੇ ਪਾੜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਵਿਅਕਤੀ ਦਾ ਸਿਰ ਵੀ ਫਟ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਮਹਿਲਾ ਪੁਲਿਸ ਕਰਮੀ ਦਾ ਭਰਾ ਹੈ। ਉਕਤ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਦੇ ਕੇਸ ਦੇ ਮਾਮਲੇ ਵਿੱਚ ਅਦਾਲਤ ਆਈ ਸੀ। ਘਟਨਾ ਵਾਲੀ ਥਾਂ ਤੇ ਹੋਰ ਪੁਲਿਸ ਵਾਲੇ ਵੀ ਮੌਜੂਦ ਸਨ।