ਬੈਂਕ ਮੁਲਾਜ਼ਮ ਹੀ ਨਿਕਲ਼ਿਆ ਦੋਸ਼ੀ
ਜਲਾਲਾਬਾਦ 14 ਮਈ ( ਵਿਸ਼ਵ ਵਾਰਤਾ )- ਜਲਾਲਾਬਾਦ ਸੜਕ ‘ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਬੈਂਕ ਮੁਲਾਜ਼ਮਾਂ ਕੋਲੋਂ 45 ਲੱਖ ਦੀ ਲੁੱਟ ਕੀਤੀ ਗਈ। ਮਾਮਲਾ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਵਿਚ ਇਕ ਬੈਂਕ ਮੁਲਾਜ਼ਮ ਹੀ ਦੋਸ਼ੀ ਪਾਇਆ ਗਿਆ ਹੈ ਅਤੇ ਲੁੱਟ ਕਰਨ ਵਾਲੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਵੀ ਪਹਿਚਾਣ ਹੋ ਗਈ ਹੈ।