‘ਜਰੂਰੀ ਸੂਚਨਾ’ ਭਾਜਪਾ ਵਾਲੇ ਪੜ੍ਹ ਲੈਣ ਇਸ ਪਿੰਡ ਚ ਵੜਨ ਤੋਂ ਪਹਿਲਾਂ
ਗਿੱਦੜਬਾਹਾ, 7 ਅਪ੍ਰੈਲ (ਵਿਸ਼ਵ ਵਾਰਤਾ) ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ. ਪਿੰਡ ਭਾਰੂ ਤੋਂ ਬਾਅਦ ਦੌਲਾ ਪਿੰਡ ਵਿੱਚ ਲੱਗੇ ਬੀਜੇਪੀ ਖਿਲਾਫ ਚੇਤਾਵਨੀ ਬੋਰਡ ‘ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਵਾਲੇ ਪਿੰਡਾਂ ਵਿੱਚ ਨਹੀਂ ਆ ਸਕਦੇ- ਪਿੰਡ ਵਾਸੀ ‘ ਇਹ ਲਿਖਿਆ ਹੋਇਆ ਹੈ।
ਦੱਸ ਦਈਏ ਗਿੱਦੜਬਾਹਾ ਪਿੰਡ ਦੌਲਾ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਸਿੱਧੀ ਸਿੱਧੀ ਚੇਤਾਵਨੀ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਦੌਲਾ ਵਿਖੇ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਗੁਰਸੇਵਕ ਸਿੰਘ ਦੌਲਾ ਬਲਾਕ ਪ੍ਰਧਾਨ ਗਿੱਦੜਬਾਹਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਨਿਰਮਲ ਸਿੰਘ ਦੌਲਾ ਜਨਰਲ ਸਕੱਤਰ ਤੇਜਾ ਸਿੰਘ ਨਾਹਰ ਸਿੰਘ ਖਾਲਸਾ ਜਗਦੇਵ ਸਿੰਘ ਦੌਲਾ ਸਾਧੂ ਸਿੰਘ ਦੌਲਾ ਆਦਿ ਦੀ ਅਗਵਾਈ ਵਿੱਚ ਹੋਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਦੌਲਾ ਨੇ ਦੱਸਿਆ ਕਿ ਜੇਕਰ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪਿੰਡਾਂ ਵਿੱਚ ਆਉਣਾ ਬੰਦ ਹੈ। ਅੱਜ ਸਮੂਹ ਨਗਰ ਪਿੰਡ ਦੌਲਾ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਪਿੰਡ ਦੌਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ ਜੇਕਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਯਾ ਵਰਕਰ ਪ੍ਰਚਾਰ ਕਰਨ ਪਿੰਡ ਵਿੱਚ ਆਉਂਦਾ ਹੈ ਤਾਂ ਸਮੂਹ ਨਗਰ ਪਿੰਡ ਦੌਲਾ ਵੱਲੋਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਏਗਾ ਇਸ ਸਬੰਧ ਵਿੱਚ ਪਿੰਡ ਦੌਲਾ ਵਿਖੇ ਚੇਤਾਵਨੀ ਬੋਰਡ ਦੀ ਲਗਾਏ ਗਏ ਇਸ ਮੌਕੇ ਤੇ ਬਲਰਾਜ ਸਿੰਘ ਕਾਕੂ ਸਿੰਘ ਹਰਜਿੰਦਰ ਸਿੰਘ ਕਾਲਾ ਸਿੰਘ ਦਰਸ਼ਨ ਸਿੰਘ ਭਿੰਦਰ ਸਿੰਘ ਨਾਹਰ ਸਿੰਘ ਅਸ਼ੋਕ ਸਿੰਘ ਰਾਜਦੀਪ ਸਿੰਘ ਪਰਮਜੀਤ ਸਿੰਘ ਰਾਜਾ ਸਿੰਘ ਅਮਰੀਕ ਸਿੰਘ ਮੇਜਰ ਸਿੰਘ ਸ਼ਮਸ਼ੇਰ ਸਿੰਘ ਆਦਿ ਕਿਸਾਨ ਹਾਜ਼ਰ ਸਨ.