ਜਯੋਤੀ ਮਲਹੋਤਰਾ ‘ਦਿ ਟ੍ਰਿਬਿਊਨ’ ਦੀ ਪਹਿਲੀ ਮਹਿਲਾ ਐਡੀਟਰ-ਇਨ-ਚੀਫ਼ ਨਿਯੁੁਕਤ
ਚੰਡੀਗੜ੍ਹ, 8ਮਈ (ਵਿਸ਼ਵ ਵਾਰਤਾ) ਦਿ ਟ੍ਰਿਬਿਊਨ ਟਰੱਸਟ ਨੇ ਸੀਨੀਅਰ ਪੱਤਰਕਾਰ ਜਯੋਤੀ ਮਲਹੋਤਰਾ ਨੂੰ ਦਿ ਟ੍ਰਿਬਿਊਨ ਸਮੂਹ ਦਾ ਐਡੀਟਰ-ਇਨ-ਚੀਫ਼ (ਮੁੱਖ ਸੰਪਾਦਕ) ਨਿਯੁਕਤ ਕੀਤਾ ਗਿਆ ਹੈ। ਉਹ 14 ਮਈ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣਗੇ, ਜਯੋਤੀ ਮਲਹੋਤਰਾ ਦਿ ਟ੍ਰਿਬਿਊਨ ਟਰੱਸਟ ਪ੍ਰਕਾਸ਼ਨਾਵਾਂ ਦੇ ਪਹਿਲੇ ਮਹਿਲਾ ਐਡੀਟਰ-ਇਨ-ਚੀਫ਼ ਹੋਣਗੇ। ਉਨ੍ਹਾਂ ਨੂੰ ਪ੍ਰਿੰਟ, ਟੀਵੀ ਤੇ ਡਿਜੀਟਲ ਮੀਡੀਆ ਦਾ ਵੱਡਾ ਤਜਰਬਾ ਹੈ।