ਜਬਰ-ਜ਼ਿਨਾਹ ਮਾਮਲੇ ਵਿੱਚ ਫਸੇ ਸਿਮਰਜੀਤ ਬੈਂਸ ਨੂੰ ਹੁਣ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ
ਚੰਡੀਗੜ੍ਹ,1 ਜੁਲਾਈ(ਵਿਸ਼ਵ ਵਾਰਤਾ)-ਲੁਧਿਆਣਾ ਦੇ ਆਤਮਨਗਰ ਹਲਕੇ ਤੋਂ ਲੋਕ ਇੰਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਹੁਣ ਸੁਪਰੀਕੋਰਟ ਵੱਲੋਂ ਵੀ ਝਟਕਾ ਮਿਲਿਆ ਹੈ। ਜਾਣਕਾਰੀ ਅਨੁਸਾਰ ਉਹਨਾਂ ਵੱਲੋਂ ਪਾਈ ਗਈ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿਮਰਜੀਤ ਬੈਂਸ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ ਹੈ ਅਤੇ ਇਸ ਮਾਮਲੇ ਵਿੱਚ ਲੁਧਿਆਣਾ ਦੀ ਅਦਾਲਤ ਵੱਲੋਂ ਉਸਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸਤੋਂ ਪਹਿਲਾਂ ਲੁਧਿਆਣਾ ਅਦਾਲਤ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੀ ਸਿਮਰਜੀਤ ਬੈਂਸ ਦੀਆਂ ਅਗਾਊਂ ਜ਼ਮਾਨਤ ਅਤੇ ਪੀਓ ਘੋਸ਼ਿਤ ਕਰਨ ਵਿਰੁੱਧ ਪਾਈਆਂ ਗਈਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਸਨ।