ਜਬਰ ਜਿਨਾਹ ਮਾਮਲਾ-ਸਿਮਰਜੀਤ ਬੈਂਸ ਅਤੇ ਪੰਜ ਹੋਰ ਨੂੰ ਅਦਾਲਤ ਨੇ ਭੇਜਿਆ ਪੁਲਿਸ ਰਿਮਾਂਡ ‘ਤੇ
ਚੰਡੀਗੜ੍ਹ,11 ਜੁਲਾਈ(ਵਿਸ਼ਵ ਵਾਰਤਾ)- ਜਬਰ ਜਿਨਾਹ ਮਾਮਲੇ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਸਮਰਪਣ ਕਰਨ ਵਾਲੇ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਆਤਮਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅਤੇ ਉਹਨਾਂ ਦੇ ਨਾਲ ਹੀ ਸਰੰਡਰ ਕਰਨ ਵਾਲੇ ਪੰਜ ਹੋਰ ਮੁਲਜ਼ਮਾਂ ਨੂੰ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਇਸੇ ਮਾਮਲੇ ਵਿੱਚ ਹੀ ਬੈਂਸ ਦੇ ਭਰਾ ਕਰਮਜੀਤ ਅਤੇ ਇੱਕ ਹੋਰ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ।