*ਜਨ ਸੰਪਰਕ ਮੁਹਿੰਮ ਤਹਿਤ ਹਰ ਵਰਕਰ ਤੱਕ ਕੀਤੀ ਜਾਵੇਗੀ ਪਹੁੰਚ-ਪਵਨ ਗੋਇਲ*
*ਹਰ ਹਲਕੇ ਨੂੰ ਦੇਵਾਗੇ 10 ਕਰੋੜ ਰੁਪਏ ਦੀ ਗ੍ਰਾਟ*
*ਮਿਸਨ 2022 ਫਤਿਹ ਕਰਨ ਲਈ ਵਰਕਰ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ-ਮੰਜੂ ਬਾਂਸਲ*
ਬੁਢਲਾਡਾ 16 ਅਗਸਤ : ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੌਣਾਂ ਵਿਚ ਜਿੱਤਣ ਲਈ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਗਵਾਈ ਹੇਠ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਜਨ ਸੰਪਰਕ ਮੁਹਿੰਮ ਤਹਿਤ ਹਰ ਵਰਕਰ ਤੱਕ ਪਹੁੰਚ ਕੀਤੀ ਜਾਵੇਗੀ। ਇਹ ਸਬਦ ਅੱਜ ਇੱਥੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਪਵਨ ਗੋਇਲ ਵੱਲੋਂ ਸਥਾਨਕ ਇੰਦਰਾ ਕਾਂਗਰਸ ਭਵਨ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ 40 ਸਾਲਾਂ ਦੇ ਮੁਕਾਬਲੇ 4 ਸਾਲਾਂ ਵਿਚ ਕੀਤੇ ਵਾਅਦੇ ਪੂਰੇ ਕਰਦਿਆਂ ਫਿਰ ਤੋਂ ਕਾਂਗਰਸ ਸਰਕਾਰ ਬਣਾਉਣ ਲਈ ਲੋਕ ਕਚਿਹਰੀ ਵਿਚ ਆਵਾਗੇ। ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ 10-10 ਕਰੋੜ ਰੁਪਏ ਦੀਆਂ ਗ੍ਰਾਟਾਂ ਜਲਦ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਅਧੂਰੇ ਪਏ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਸਕਣ। ਇਸ ਮੌਕੇ ਤੇ ਉਨ੍ਹਾਂ ਦੱਸਿਆਂ ਕਿ ਪ੍ਰਦੇਸ ਕਾਂਗਰਸ ਵੱਲੋਂ ਉਨ੍ਹਾਂ ਦੀ ਡਿਊਟੀ ਮਾਲਵਾ ਖੇਤਰ ਵਿਚ ਲਗਾਈ ਗਈ ਹੈ। ਉਹ ਹਰ ਹਲਕੇ ਵਿਚ ਵਰਕਰਾਂ ਨਾਲ ਰੁਬਰੂ ਹੋਣਗੇ ਅਤੇ ਉਨ੍ਹਾਂ ਦੀਆਂ ਮੁਸਕਲਾ ਅਤੇ ਸਮੱਸਿਆਵਾਂ ਦੇ ਹੱਲ ਲਈ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਦੇਸ ਕਾਂਗਰਸ ਹਰ ਹਲਕੇ ਵਿਚ ਉਮੀਦਵਾਰਾਂ ਨੂੰ ਲੈ ਕੇ ਗੁਪਤ ਸਰਵੇਖਣ ਕਰਵਾਏਗੀ ਅਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੇਸ ਕਾਂਗਰਸ ਅਤੇ ਸੂਬੇ ਦੀ ਸਰਕਾਰ ਲੋਕਾਂ ਵਿਚਕਾਰ ਪੁੱਲ ਦੇ ਰੂਪ ਵਿਚ ਕੰਮ ਕਰੇਗੀ। ਇਸ ਮੌਕੇ ਤੇ ਜਿਲ੍ਹਾਂ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ ਮਨੋਜ ਮੰਜੂ ਬਾਂਸਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਗਿਲੇ ਸਿਕਵੇ ਭੁਲਾ ਕੇ 2022 ਦੇ ਮਿਸਨ ਨੂੰ ਫਤਿਹ ਕਰਨ ਲਈ ਤਿਆਰ ਰਹਿਣ। ਉਨ੍ਹਾਂ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਛੋਟੇ ਜਿਹੇ ਸੱਦੇ ਤੇ ਇੰਦਰਾਂ ਕਾਂਗਰਸ ਭਵਨ ਵਿਚ ਪਹੁੰਚ ਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਗੋਇਲ ਦਾ ਸਵਾਗਤ ਕਰਨ ਲਈ ਪੁੱਜੇ ਹਨ ਦੀ ਮੈਂ ਰਿਣੀ ਹਾਂ। ਇਸ ਮੌਕੇ ਤੇ ਸਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਸੂਬਾ ਪ੍ਰਧਾਨ ਦਾ ਸਨਮਾਨ ਕੀਤਾ ਗਿਆ। ਵਰਕਰ ਮੀਟਿੰਗ ਦੌਰਾਨ ਰਣਜੀਤ ਕੋਰ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਸੂਬੇਦਾਰ ਭੋਲਾ ਸਿੰਘ ਹਸਨਪੁਰ, ਹਰਬੰਸ ਸਿੰਘ ਖਿੱਪਲ, ਪ੍ਰਦੀਪ ਬੋਹਾ, ਰਮੇਸ ਕੁਮਾਰ ਟੈਨੀ ਬਰੇਟਾ, ਹੈਪੀ ਜੈਨ, ਅਬਜੀਤ ਸਿੰਘ ਜੈਲਦਾਰ, ਹਰਪਾਲ ਕਟੋਦੀਆਂ, ਖੇਮ ਸਿੰਘ ਜਟਾਣਾ, ਰਣਜੀਤ ਸਿੰਘ ਦੋਦੜਾ, ਗੁਰਿੰਦਰ ਮੋਹਨ, ਰਾਜ ਕੁਮਾਰ, ਆਸੀਸ ਸਿੰਗਲਾ, ਭਗਵਾਨ ਦਾਸ, ਕੇਸੀ ਬਾਵਾ, ਬਿਹਾਰੀ ਸਿੰਘ, ਹਰਵਿੰਦਰਦੀਪ ਸਿੰਘ ਸਵੀਟੀ, ਅਮਰਨਾਥ ਬਿੱਲੂ, ਬਨਾਰਸੀ ਦਾਸ, ਜੱਸੀ ਸੈਣੀ ਆਦਿ ਹਾਜਰ ਸਨ।