ਜਦੋਂ ਹਰਸਿਮਰਤ ਕੌਰ ਬਾਦਲ ਨੇ ‘ਆਪ’ ਵਿਧਾਇਕ ਨੂੰ ਦਿੱਤੇ ਬੁੱਲੇਟ ਤੇ ਝੂਟੇ, ਦੇਖੋ ਵੀਡੀਓ
ਚੰਡੀਗੜ੍ਹ 9 ਦਸੰਬਰ(ਵਿਸ਼ਵ ਵਾਰਤਾ)- ਬਠਿੰਡਾ ਵਿਖੇ ਮਾਲਵਾ ਹੈਰੀਟੇਜ ਸੱਭਿਆਚਾਰਕ ਫਾਊਡੇਸ਼ਨ ਵੱਲੋਂ ਵਿਰਾਸਤੀ ਮੇਲੇ ਸਬੰਧੀ ਵਿਰਾਸਤੀ ਕਾਫ਼ਲੇ ਦਾ ਆਗਾਜ਼ ਹੋ ਗਿਆ ਹੈ। ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ ਜਿਸ ਵਿੱਚ ਉਹ ਬੁੱਲੇਟ ਮੋਟਰਸਾਈਕਲ ਤੇ ਹੱਥ ਅਜਮਾ ਰਹੇ ਹਨ। ਇਸ ਦੇ ਨਾਲ ਹੀ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਵੀ ਉਹਨਾਂ ਨੇ ਬੁੱਲੇਟ ਦੇ ਪਿੱਛੇ ਬਿਠਾਇਆ।