ਜਗਮੀਤ ਸਿੰਘ ਬਰਾੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤਾਲਮੇਲ ਕਮੇਟੀ ਦਾ ਵਿਸਥਾਰ
ਪੜ੍ਹੋ ਬੀਬੀ ਜਗੀਰ ਕੌਰ ਸਮੇਤ ਕਿਹਰੇ 12 ਆਗੂਆਂ ਨੂੰ ਕਮੇਟੀ ਵਿੱਚ ਕੀਤਾ ਸ਼ਾਮਲ
ਚੰਡੀਗੜ੍ਹ 1 ਦਸੰਬਰ(ਵਿਸ਼ਵ ਵਾਰਤਾ)- ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਰਟੀ ਦੀ ਕੋਰ-ਕਮੇਟੀ ‘ਚੋਂ ਬਾਹਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਆਗੂਆਂ ਦੇ ਬਰਾਬਰ ਸ਼ਕਤੀ ਸਮੂਹ ਦਾ ਵਿਸਥਾਰ ਕੀਤਾ ਹੈ, ਜੋ ਲੀਡਰਸ਼ਿਪ’ਚ ਤਬਦੀਲੀ ਅਤੇ ਪੰਜਾਬ ‘ਚ ਵਾਪਸੀ ਅਤੇ ਲੋਕ-ਕੇਂਦ੍ਰਿਤ ਨੀਤਿਆਂ ਦੀ ਮੰਗ ਕਰ ਰਹੇ ਸਨ। ਇਸ ਸਮੂਹ ਵਿੱਚ ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਨਿਰਮਲ ਸਿੰਘ ਕਾਹਲੋਂ, ਡਾ: ਰਤਨ ਸਿੰਘ ਅਜਨਾਲਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗਗਨਜੀਤ ਸਿੰਘ ਸਮਰਾਲਾ, ਸੁਖਵਿੰਦਰ ਸਿੰਘ ਔਲਖ, ਅਨਿੰਦਰ ਸਿੰਘ ਪੱਖੋਕੇ, ਰਵੀਕਰਨ ਸਿੰਘ ਕਾਹਲੋਂ, ਅਮਰਦੀਪ ਸਿੰਘ ਮਾਂਗਟ, ਹਰਬੰਸ ਸਿੰਘ ਮੰਜਪੁਰ, ਬੇਗਮ ਸ. ਪਰਵੀਨ ਨੁਸਰਤ ਅਤੇ ਨਰਿੰਦਰ ਸਿੰਘ ਕਾਲੇਕਾ ਸਮੇਤ ਹੋਰ ਆਗੂ ਸ਼ਾਮਲ ਸਨ।ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਵਿੱਚ 16 ਮੈਂਬਰ ਸਨ। ਹੁਣ 12 ਹੋਰ ਮੈਂਬਰ ਜੋੜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 9 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਦੀ ਮੀਟਿੰਗ ਵੀ ਬੁਲਾਈ ਗਈ ਹੈ। ਇਸ ਵਿੱਚ ਅਗਲੇ 5 ਸਾਲਾਂ ਦੌਰਾਨ ਅਕਾਲੀ ਦਲ ਦਾ ਏਜੰਡਾ ਕੀ ਹੋਵੇਗਾ, ਇਹ ਸਪੱਸ਼ਟ ਕੀਤਾ ਜਾਵੇਗਾ।
ਬ