ਛੱਤੀਸਗੜ੍ਹ ‘ਚ ਕਾਂਗਰਸ ਸੰਮੇਲਨ ਤੋਂ ਪਹਿਲਾਂ ਈਡੀ ਦੀ ਛਾਪੇਮਾਰੀ, 6 ਕਾਂਗਰਸੀ ਨੇਤਾਵਾਂ ‘ਤੇ ਕਾਰਵਾਈ
ਚੰਡੀਗੜ੍ਹ 20 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਛੱਤੀਸਗੜ੍ਹ ‘ਚ 6 ਕਾਂਗਰਸੀ ਨੇਤਾਵਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹਨਾਂ ਵਿੱਚ ਵਿਧਾਇਕ ਅਤੇ ਪਾਰਟੀ ਅਧਿਕਾਰੀ ਵੀ ਸ਼ਾਮਲ ਹਨ।ਜਾਣਕਾਰੀ ਅਨੁਸਾਰ ਇਹ ਕਾਰਵਾਈ ਏਜੰਸੀ ਨੇ ਕੋਲਾ ਘੁਟਾਲੇ ‘ਚ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਛੱਤੀਸਗੜ੍ਹ ‘ਚ ਕਾਂਗਰਸ ਦਾ ਸੈਸ਼ਨ 4 ਦਿਨਾਂ ਬਾਅਦ ਯਾਨੀ 24 ਫਰਵਰੀ ਨੂੰ ਹੋਣਾ ਹੈ। ਇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਆਉਣਗੇ। ਇਸ ਤੋਂ ਪਹਿਲਾਂ ਈਡੀ ਨੇ ਇਹ ਛਾਪੇਮਾਰੀ ਕੀਤੀ ਹੈ। ਜਿਸ ਨੁੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਇਹ ਕਾਰਵਾਈ ਸੰਮੇਲਨ ਨੂੰ ਖਰਾਬ ਕਰਨ ਲਈ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, “ਪਿਛਲੇ 9 ਸਾਲਾਂ ‘ਚ ਈਡੀ ਵੱਲੋਂ ਮਾਰੇ ਗਏ ਛਾਪਿਆਂ ‘ਚੋਂ 95 ਫੀਸਦੀ ਵਿਰੋਧੀ ਨੇਤਾਵਾਂ ਅਤੇ ਜ਼ਿਆਦਾਤਰ ਕਾਂਗਰਸ ਨੇਤਾਵਾਂ ਦੇ ਖਿਲਾਫ ਹਨ। ਰਾਏਪੁਰ ਵਿੱਚ ਕਾਂਗਰਸ ਦੇ ਸੰਮੇਲਨ ਤੋਂ ਪਹਿਲਾਂ ਮੋਦੀ ਸਰਕਾਰ ਦੀ ਤਰਫੋਂ ਈਡੀ ਦੀ ਦੁਰਵਰਤੋਂ ਕਰਕੇ ਛੱਤੀਸਗੜ੍ਹ ਦੇ ਸਾਡੇ ਕਾਂਗਰਸੀ ਆਗੂਆਂ ‘ਤੇ ਛਾਪੇਮਾਰੀ ਭਾਜਪਾ ਦੀ ਕਾਇਰਤਾ ਨੂੰ ਦਰਸਾਉਂਦੀ ਹੈ।”
हम इन कायराना धमकियों से डरने वाले नहीं हैं।
"भारत जोड़ो यात्रा" की अपार सफलता से भाजपा की बेचैनी दिखने लगी है।
मोदी जी में ज़रा भी ईमानदारी है तो अपने "परम मित्र" के महाघोटालों पर रेड करें।
लोकतंत्र को कुचलने के इस प्रयास का हम डट कर सामना करेंगे।
2/2
— Mallikarjun Kharge (@kharge) February 20, 2023
ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਅਡਾਨੀ ਦੇ ਸੱਚ ਦੇ ਖੁਲਾਸੇ ਅਤੇ ਭਾਰਤ ਜੋੜੋ ਯਾਤਰਾ ਦੀ ਸਫਲਤਾ ਤੋਂ ਨਿਰਾਸ਼ ਭਾਜਪਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਰਾਏਪੁਰ ਵਿੱਚ ਈਡੀ ਦਫ਼ਤਰ ਦਾ ਘਿਰਾਓ ਕਰੇਗੀ। ਇਹ ਘੇਰਾਬੰਦੀ ਦੁਪਹਿਰ ਤੋਂ ਬਾਅਦ ਹੋਵੇਗੀ।