ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਛੇਵੇਂ ਰੋਜ਼ਗਾਰ ਮੇਲੇ ਦਾ ਵਰਚੂਅਲ ਸਮਾਪਤੀ ਸਮਾਗਮ
ਸਤੰਬਰ ਮਹੀਨੇ ਦੌਰਾਨ ਜਿਲੇ ਵਿੱਚ ਲੱਗੇ 11ਰੁਜ਼ਗਾਰ ਮੇਲੇ – ਡਿਪਟੀ ਕਮਿਸ਼ਨਰ
4000 ਨੌਜਵਾਨਾਂ ਨੂੰ ਕਰਵਾਇਆ ਰੁਜਗਾਰ ਪ੍ਰਦਾਨ
ਅੰਮਿ੍ਰਤਸਰ, 6 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ‘ ਮਿਸ਼ਨ ਤਹਿਤ 6ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਅਧੀਨ ਸੂਬੇ ਭਰ ਵਿਚ ਨੌਕਰੀ ਮੇਲੇ ਲਗਾ ਕੇ ਸੂਬੇ ਦੇ 93 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਗਿਆ ਹੈ। ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਾਉਣ ਲਈ ਲਗਾਤਾਰ ਵਚਨਬੱਧ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਲੋਕ ਸਭਾ ਸ੍ਰੀ ਰਾਹੁਲ ਗਾਂਧੀ ਨੇ ਪਟਿਆਲਾ ਤੋਂ ਕੀਤੀ ਵੀਡੀਓ ਕਾਨਫਰੰਸਿੰਗ ਦੌਰਾਨ ਆਖਿਆ ਕਿ ਹੁਣ ਤੱਕ ਕਾਂਗਰਸ ਸਰਕਾਰ ਦੌਰਾਨ 58 ਹਜ਼ਾਰ ਸਰਕਾਰੀ ਨੌਕਰੀਆਂ, 4 ਲੱਖ47 ਹਜ਼ਾਰ ਪ੍ਰਾਈੇਵੇਟ ਤੇ 8 ਲੱਖ 80 ਹਜ਼ਾਰ ਉਮੀਦਵਾਰਾਂ ਨੂੰ ਸਵੈ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਕਾਂਗਰਸੀ ਨੇਤਾ ਸ੍ਰੀ ਰਾਹੁਲ ਗਾਂਧੀ ਨੇ ਆਖਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੇ। ਇੱਥੇ ਖੇਤੀ ਆਧਾਰਿਤ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਨੌਜਵਾਨੀ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇਣਾ ਅਹਿਮ ਹੈ ਤਾਂ ਜੋ ਸੂਬਾ ਦਾ ਚਹੁੰ-ਤਰਫਾ ਵਿਕਾਸ ਹੋ ਸਕੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ਛੇਵੇਂ ਰੋਜ਼ਗਾਰ ਮੇਲੇ ਦੇ ਵਰਚੂਅਲ ਸਮਾਪਤੀ ਸਮਾਗਮ ਦੌਰਾਨ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਜਿਲੇ ਵਿੱਚ 11ਰੁਜਗਾਰ ਮੇਲੇ ਲਗਾੲੈ ਗਏ ਸਨ ਜਿਸ ਵਿੱਚ ਲੱਗਭੱਗ 6000 ਨੋਜਵਾਨਾਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਸੀ ਜਿੰਨਾਂ ਵਿੱਚੋਂ 4000 ਦੇ ਕਰੀਬ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਰੁਜ਼ਗਾਰ ਮੇਲਿਆਂ ਵਿੱਚ 15 ਤੋਂ ਵੱਧ ਕੰਪਨੀਆਂ ਵੱਲੋਂ ਭਾਗ ਲਿਆ ਗਿਆ ਸੀ ਜਿੰਨਾਂ ਵਿੱਚ ਮੁੱਖ ਤੌਰ ਤੇ ਐਸ:ਬੀ:ਆਈ ਲਾਈਫ ਇੰਸੋਰੈਂਸ, ਪੁਖਰਾਜ, ਐਗਰੀਹਰਬਲ, ਮੈਕਸ ਲਾਈਫ ਇੰਸੋਰੈਂਸ ,ਐਲ:ਆਈ:ਸੀ ਅਤੇ ਓਕਟੋਪਸ ਸਲਿਊਸ਼ਨਜ਼ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੁਜਗਾਰ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਇਕ ਪਲੇਟਫਾਰਮ ਮੁਹੱਈਆ ਕਰਵਾਇਆ ਜਾਂਦਾ ਹੈ ਜਿਥੇ ਰੁਜਗਾਰ ਦੇਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੋਵੇਂ ਇਕੱਠੇ ਹੁੰਦੇ ਹਨ। ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਰੁਜਗਾਰ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਕੇ ਆਪਣੀ ਰਜਿਸਟਰੇਸ਼ਨ ਕਰਵਾਉਣ।
ਉੋਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦਾ ਜਿੱਥੇ ਮੈਗਾ ਰੋਜ਼ਗਾਰ ਮੇਲਿਆਂ ਦੇ ਨੌਜਵਾਨ ਪੱਖੀ ਉਪਰਾਲੇ ਲਈ ਧੰਨਵਾਦ ਕੀਤਾ, ਉਥੇ ਐਸਸੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਦਾ ਬੀੜਾ ਸੂਬਾ ਸਰਕਾਰ ਵੱਲੋਂ ਆਪਣੇ ਮੋਢਿਆਂ ‘ਤੇ ਚੁੱੱਕਣ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਵੱਡੀ ਗਿਣਤੀ ਐਸਸੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ। ਉਨਾਂ ਦੱਸਿਆ ਕਿ ਦਸੰਬਰ ਅਤੇ ਜਨਵਰੀ ਵਿਚ ਸਵੈ ਰੋਜ਼ਗਾਰ ਮੇਲੇ ਲਾਏ ਜਾਣਗੇ, ਜਿਸ ਨਾਲ ਨੌਜਵਾਨ ਰੋਜ਼ਗਾਰ ਦੇ ਨਾਲ ਨਾਲ ਸਵੈ ਰੋਜ਼ਗਾਰ ਨਾਲ ਵੀ ਜੁੜ ਸਕਣਗੇ।
ਇਸ ਵੈਬੀਨਾਰ ਵਿੱਚ ਚੇਅਰਮੈਨ ਜਿਲਾ ਪ੍ਰੀਸ਼ਦ ਸ੍ਰ ਦਿਲਰਾਜ ਸਿੰਘ ਸਰਕਾਰੀਆ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ:ਡੀ:ਐਮ ਸ੍ਰੀ ਸ਼ਿਵਰਾਜ ਸਿੰ.ਘ ਬੱਲ ਤੇ ਸ੍ਰੀ ਵਿਕਾਸ ਹੀਰਾ, ਜਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਜਿਲਾ ਸੂਚਨਾ ਅਫਸਰ ਸ੍ਰ ਰਣਜੀਤ ਸਿੰਘ, ਸ੍ਰੀ ਸਤਿੰਦਰ ਸਿੰਘ ਡਿਪਟੀ ਸੀ:ਈ:ਓ ਰੁਜਗਾਰ ਜਿਲਾ ਰੁਜਗਾਰ ਤੇ ਕਾਰੋਬਾਰ ਬਿਊਰੋ, ਸ੍ਰੀ ਵਿਵਾਨ ਖੁਰਾਣਾ ਤੋਂ ਇਲਾਵਾ ਰੁਜਗਾਰ ਵਿਭਾਗ ਦੇ ਅਧਿਕਾਰੀ ਹਾਜਰ ਸਨ।