ਚੰਡੀਗੜ ਦੇ ਹੋਟਲ ਵਿੱਚ ਚੱਲੀ ਗੋਲੀ;ਪੰਜਾਬ ਪੁਲਿਸ ਜਵਾਨ ਜਖ਼ਮੀ
ਚੰਡੀਗੜ੍ਹ,20 ਜੁਲਾਈ(ਵਿਸ਼ਵ ਵਾਰਤਾ)- ਚੰਡੀਗੜ ਦੇ ਇੱਕ ਨਿੱਜੀ ਹੋੋੋਟਲ ਵਿੱਚ ਅੱਜ ਸਵੇਰੇ ਰੇ ਲਗਭਗ ਸਾਢੇ 5 ਵਜੇ ਦੇ ਹੋਟਲ ਗੋਲੀ ਚੱਲਣ ਕਾਰਨ ਪੰਜਾਬ ਪੁਲਿਸ ਦਾ ਇੱਕ ਜਵਾਨ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਸੈਕਟਰ 22-ਸੀ ਦੇ ਹੋਟਲ ਡਾਈਮੰਡ ਪਲਾਜ਼ਾ ਦੀ ਹੈ। ਜਿੱਥੇ 2 ਪੁਲਿਸ ਵਾਲੇ ਰੁਕੇ ਹੋਏ ਸਨ। ਇਹ ਦੋਵੇਂ ਕਿਸੇ ਦੇ ਗੰਨਮੈਨ ਦੱਸੇ ਜਾ ਰਹੇ ਹਨ। ਇਸ ਦੌਰਾਨ ਉਹਨਾਂ ਵਿੱਚੋਂ ਇੱਕ ਕੋਲੋਂ ਗਲਤੀ ਨਾਲ ਏਕੇ-47 ਰਾਇਫਲ ਵਿੱਚੋਂ ਗੋਲੀ ਚੱਲ ਗਈ। ਪਰ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਜਖਮੀ ਮੁਲਾਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ ਜਿਸਨੂੰ ਪੀਜੀਆਈ ਵਿਖੇ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਸਥਾਨਕ ਪੁਲਿਸ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਅਤੇ ਫਾਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਸੀ ਜਿਸ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇੱਕਠਾ ਕੀਤੇ ਹਨ।