98 ਸਾਲਾ ਬਜ਼ੁਰਗ ਮਹਿਲਾ ਨੂੰ ਮਾਰਨ ਵਾਲਾ ਫੜ ਲਿਆ ਪੁਲਸ ਨੇ
ਦੋਸ਼ੀ ਨਿਕਲਿਆ ਉਤਰਾਖੰਡ ਦਾ
ਚੰਡੀਗੜ੍ਹ (ਅੰਕੁਰ ਤਾਂਗੜੀ )ਸ਼ਹਿਰ ਦੇ ਸੈਕਟਰ 86 ਕੋਠੀ ਨੰਬਰ 728 ਵਿੱਚ 6 ਅਗਸਤ ਨੂੰ ਹੋਈ 98 ਸਾਲ ਦੀ ਬਜ਼ੁਰਗ ਮਹਿਲਾ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਵੱਡਾ ਖ਼ੁਲਾਸਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਨੌਕਰੀ ਛੁੱਟਣ ਤੋਂ ਬਾਅਦ ਕਰਜ਼ ਦੇ ਚੱਲਦੇ ਇਕ ਵਿਅਕਤੀ ਨੇ ਘਰ ਵਿਚ ਚੋਰੀ ਕਰਨ ਦੇ ਇਰਾਦੇ ਨਾਲ ਬਜ਼ੁਰਗ ਮਹਿਲਾ ਦੀ ਹੱਤਿਆ ਕਰ ਦਿੱਤੀ।
ਇਸ ਸੰਬੰਧੀ ਐੱਸ ਐੱਸ ਪੀ ਕੁਲਦੀਪ ਚਹਿਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਨੇ ਉੱਤਰਾਖੰਡ ਦੇ ਰਹਿਣ ਵਾਲੇ ਕੈਲਾਸ਼ ਨੂੰ ਗਿ੍ਰਫ਼ਤਾਰ ਕਰ ਲਿਆ ਹੈ ।ਚਾਹਲ ਨੇ ਦੱਸਿਆ ਕਿ ਇਹ ਵਿਅਕਤੀ ਚੋਰੀ ਦੇ ਇਰਾਦੇ ਨਾਲ ਇਸ ਕੋਠੀ ਵਿੱਚ ਆਇਆ ਸੀ ਜਿੱਥੇ ਇਸ ਨੂੰ ਜੋਗਿੰਦਰ ਕੌਰ ਨੇ ਦੇਖ ਲਿਆ ਜਿਸ ਦੇ ਚੱਲਦੇ ਇਸ ਨੇ ਬਜ਼ੁਰਗ ਔਰਤ ਦੀ ਹੱਤਿਆ ਕਰ ਦਿੱਤੀ । ਐਸਐਸਪੀ ਨੇ ਦੱਸਿਆ ਕੇ ਆਰੋਪੀ ਸੈਕਟਰ 8 ਮਕਾਨ ਨੰਬਰ 17 ਵਿਚ ਪਤਨੀ ਅਤੇ ਅਠਾਰਾਂ ਮਹੀਨੇ ਦੇ ਬੇਟੇ ਦੇ ਨਾਲ ਇਹ ਰਹਿੰਦਾ ਸੀ ।