ਚੰਡੀਗੜ੍ਹ ਵਿੱਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ;18 ਜੁਲਾਈ ਤੱਕ ਵਿਕਾਸ ਮਾਰਗ ਰਹੇਗਾ ਬੰਦ
ਪੜ੍ਹੋ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਜਾਰੀ ਕੀਤੀ ਕਿਹੜੀ ਐਡਵਾਈਜ਼ਰੀ
ਚੰਡੀਗੜ੍ਹ,9ਜੁਲਾਈ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਹੈ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਸੈਕਟਰ 42/53 ਦੀ ਡਿਵਾਈਡਿੰਗ ਰੋਡ ਤੋਂ ਸੈਕਟਰ 43 ਵੱਲ ਵਿਕਾਸ ਮਾਰਗ 18 ਜੁਲਾਈ ਤੱਕ ਬੰਦ ਰਹੇਗਾ। ਇਸ ਮਾਰਗ ’ਤੇ ਕੋਬਲ ਪੱਥਰ ਰੱਖਣ ਦਾ ਕੰਮ ਚੱਲ ਰਿਹਾ ਹੈ। ਇਹ ਪੱਥਰ ਮਿਡ ਬਲਾਕ ਪੈਦਲ ਕਰਾਸਿੰਗ ‘ਤੇ ਲਾਏ ਜਾ ਰਹੇ ਹਨ।
ਅਜਿਹੀ ਸਥਿਤੀ ਵਿੱਚ ਸੈਕਟਰ 42/43/52/53 (ਜੰਕਸ਼ਨ ਨੰਬਰ 58) ਤੋਂ ਸੈਕਟਰ 43/44/51/52 (ਜੰਕਸ਼ਨ ਨੰਬਰ 59) ਨੂੰ ਆਉਣ ਵਾਲੀ ਸੜਕ 18 ਜੁਲਾਈ ਤੱਕ ਬੰਦ ਰਹੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਬਦਲਵੀਆਂ ਸੜਕਾਂ ਅਪਣਾਉਣ ਦੀ ਅਪੀਲ ਕੀਤੀ ਹੈ।
#TrafficAdvisory:- Kindly #Avoid the below-mentioned #Route:- pic.twitter.com/tc69LV2BQT
— Chandigarh Traffic Police (@trafficchd) July 8, 2022