ਕੋਰੋਨਾ ਦਾ ਕਹਿਰ:
ਚੰਡੀਗੜ੍ਹ ਵਿੱਚ ਵੀ ਮਾਸਕ ਨਾ ਪਹਿਨਣ ਵਾਲਿਆਂ ਤੇ ਹੋਵੇਗੀ ਕਾਰਵਾਈ- ਥਾਣਾ ਮੁਖੀਆਂ ਨੂੰ ਆਦੇਸ਼
ਚੰਡੀਗੜ੍ਹ, 20 ਮਾਰਚ(ਵਿਸ਼ਵ ਵਾਰਤਾ)- ਯੂ.ਟੀ ਪ੍ਰਸ਼ਾਸ਼ਨ ਵੀ.ਪੀ ਸਿੰਘ ਬਦਨੌਰ ਦੀ ਸਖਤੀ ਤੋਂ ਬਾਅਦ ਸ਼ਹਿਰ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਦੇ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਵਿੱਚ ਮਾਸਕ ਨਾ ਪਹਿਨਣ ਨੂੰ ਲੈ ਕੇ ਚਲਾਨਾਂ ਦੀ ਸੰਖਿਆਂ ਵਿੱਚ ਕਾਫੀ ਕਮੀ ਹੋ ਗਈ ਸੀ। ਜਿਸ ਨੂੰ ਹੁਣ ਚਾਰ ਗੁਣਾ ਤੱਕ ਵਧਾ ਦਿੱਤਾ ਗਿਆ ਹੈ।
18 ਮਾਰਚ ਨੂੰ ਐਸਡੀਐਮ (ਪੂਰਵ) ਦੀਆਂ ਟੀਮਾਂ ਨੇ 123 ਚਲਾਨ ਕੱਟੇ, ਜਦੋਂ ਕਿ ਐਸਡੀਐਮ(ਦੱਖਣ) ਨੇ 48 ਅਤੇ ਐਸਡੀਐਮ(ਮੱਧ) ਨੇ 60 ਚਲਾਨ ਕੱਟੇ। ਹਾਲਾਂਕਿ ਰੋਜ਼ਾਨਾ 15 ਤੋਂ 30 ਚਲਾਨ ਹੀ ਕੱਟੇ ਜਾ ਰਹੇ ਸਨ। ਸ਼ਹਿਰ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟਣ ਦੀ ਜ਼ਿੰਮੇਵਾਰੀ ਤਿੰਨਾਂ ਐਸਡੀਐਮ ਦੀ ਅਗਵਾਈ ਵਾਲੀਆਂ ਟੀਮਾਂ ,ਨਗਰ ਨਿਗਮ ਅਤੇ ਪੁਲਿਸ ਨੂੰ ਦਿੱਤੀ ਗਈ ਹੈ। ਤਿੰਨਾਂ ਐਸਡੀਐਮ ਵੱਲੋਂ ਅਲੱਗ-ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਆਪਣੇ ਇਲਾਕੇ ਵਿੱਚ ਮਾਸਕ ਨਾ ਪਹਿਨਣ ,ਸੋਸ਼ਲ ਡਿਸਟੈਨਸਿੰਗ ਦੇ ਨਿਯਮਾਂ ਦਾ ਪਾਲਣ ਨਾ ਕਰਵ ਅਤੇ ਸੜਕ ਤੇ ਥੁੱਕਣ ਉਤੇ ਚਲਾਨ ਕੱਟਦੀ ਹੈ ਅਤੇ ਮੌਕੇ ਤੇ ਜ਼ੁਰਮਾਨੇ ਦੀ ਰਾਸ਼ੀ ਨੂੰ ਵੀ ਵਸੂਲ ਕੀਤਾ ਜਾਂਦਾ ਹੈ।