ਪੜ੍ਹੋ ਕਿੱਥੇ ਅਤੇ ਕਦੋਂ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਚੰਡੀਗੜ੍ਹ 10 ਅਕਤੂਬਰ(ਵਿਸ਼ਵ ਵਾਰਤਾ)- ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਗਰੀਨ ਪਟਾਕਿਆਂ ਦੀ ਵਿਕਰੀ ਲਈ ਲਾਈਸੈਂਸ ਬਣਵਾਉਣ ਦੇ ਸੰਬੰਧ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ। ਗਰੀਨ ਪਟਾਕਿਆਂ ਦੇ ਲਾਇਸੈਂਸ ਲਈ ਲੋਕ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਬੀਤੇ ਕੱਲ੍ਹ ਹੀ ਡੀਸੀ ਦਫਤਰ ਵੱਲੋਂ ਸੂਚਨਾ ਜਾਰੀ ਕੀਤੀ ਗਈ ਸੀ। ਗਰੀਨ ਪਟਾਕਿਆਂ ਦੇ ਅਸਥਾਈ ਲਾਇਸੈਂਸ ਲਈ ਅੱਜ ਸਵੇਰੇ 10 ਵਜੇ ਤੋਂ 12 ਅਕਤੂਬਰ ਨੂੰ ਸ਼ਾਮ 4 ਵਜੇ ਤਕ ਅਰਜ਼ੀ ਦੇ ਸਕਦੇ ਹੋ।ਲਾਇਸੈਂਸ ਲਈ ਅਪਲਾਈ ਕਰਦੇ ਸਮੇਂ ਫਾਰਮ ਦੇ ਨਾਲ 500 ਰੁਪਏ ਦੀ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਡੀਸੀ ਦਫਤਰ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਲ 2020 ਵਿਚ ਪਟਾਕਿਆਂ ਦੇ ਲਾਇਸੈਂਸ ਲਈ ਫਾਰਮ ਸਮੇਤ ਫੀਸ ਜਮ੍ਹਾਂ ਕਰਵਾਈ ਸੀ, ਉਨ੍ਹਾਂ ਲੋਕਾਂ ਨੂੰ ਹੁਣ ਦੁਬਾਰਾ ਪੈਸੇ ਨਹੀਂ ਦੇਣੇ ਪੈਣਗੇ। ਗਰੀਨ ਪਟਾਕਿਆਂ ਦੇ ਲਾਇਸੈਂਸ ਲਈ ਅਪਲਾਈ ਕਰਨ ਲਈ ਫਾਰਮ ਰੈੱਡ ਕਰਾਸ ਸੁਸਾਇਟੀ, ਕਚਹਿਰੀ ਕੰਪਾਊਂਡ ਅਤੇ ਸਟੇਟ ਆਫਿਸ ਚੰਡੀਗੜ੍ਹ ਸੈਕਟਰ-17 ਤੋਂ ਮਿਲਣਗੇ।