ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਕਾਂਡ ਮਾਮਲੇ ‘ਚ ਪੁਲਿਸ ਵੱਲੋਂ ਚਲਾਨ ਪੇਸ਼
ਚੰਡੀਗੜ੍ਹ 17 ਨਵੰਬਰ(ਵਿਸ਼ਵ ਵਾਰਤਾ)- ਮੁਹਾਲੀ ਦੇ ਘੜੂੰਆਂ ਵਿਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀ ਬਹੁ-ਚਰਚਿਤ ਵੀਡੀਓ ਲੀਕ ਕਾਂਡ ਮਾਮਲੇ ਵਿੱਚ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਲੜਕੀ ਅਤੇ ਫੌਜੀ ਜਵਾਨ ਸੰਜੀਵ ਸਿੰਘ ਦੇ ਖਿਲਾਫ 500 ਪੰਨਿਆਂ ਦਾ ਚਲਾਨ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪੇਸ਼ ਚਾਲਾਨ ਅਨੁਸਾਰ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਫੌਜੀ ਜਵਾਨ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਉੱਤੇ ਦੂਜੀਆਂ ਲੜਕੀਆਂ ਦੀ ਵੀਡੀਓ ਬਣਾਉਣ ਲਈ ਵੀ ਦਬਾਅ ਪਾ ਰਿਹਾ ਸੀ। ਪਰ, ਲੜਕੀ ਦੇ ਕੋਲੋਂ ਕਿਸੇ ਵੀ ਹੋਰ ਲੜਕੀ ਦੀ ਵੀਡੀਓ ਪ੍ਰਾਪਤ ਨਹੀਂ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮਾਮਲੇ ਵਿੱਚ ਪਹਿਲਾਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਹਨਾਂ ਵਿੱਚ ਮੁਲਜ਼ਮ ਲੜਕੀ ਤੋਂ ਇਲਾਵਾ ਫੌਜੀ ਜਵਾਨ ਸੰਜੀਵ ਸਿੰਘ, ਰੰਕਜ ਵਰਮਾ ਤੇ ਸੰਨੀ ਮਹਿਤਾ ਸ਼ਾਮਿਲ ਸਨ। ਚਲਾਨ ਸਿਰਫ ਮੁਲਜ਼ਮ ਲੜਕੀ ਤੇ ਫੌਜੀ ਦੇ ਖਿਲਾਫ ਹੀ ਪੇਸ਼ ਕੀਤਾ ਗਿਆ ਹੈ।